ਵਿਕਟੌਰੀਆ ਅੰਦਰ ਕਰੋਨਾ ਦੇ 57 ਨਵੇਂ ਮਾਮਲੇ ਦਰਜ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 50,000 ਟੈਸਟ ਕੀਤੇ ਗਏ ਹਨ ਅਤੇ ਨਤੀਜਤਨ 57 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹੋਏ ਹਨ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਮਿਲੇ ਮਾਮਲਿਆਂ ਵਿੱਚੋਂ 54 ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ 44 ਵਿਅਕਤੀ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ। ਅਣਪਛਾਤੇ ਮਾਮਲਿਆਂ ਦੀ ਗਿਣਤੀ 3 ਹੈ ਅਤੇ ਇਨ੍ਹਾਂ ਦੀ ਪੜਤਾਲ ਜਾਰੀ ਹੈ।
ਪ੍ਰੀਮੀਅਰ ਨੇ ਕਿਹਾ ਕਿ ਉਪਰੋਕਤ ਆਂਕੜਿਆਂ ਦੇ 44 ਵਿਅਕਤੀਆਂ ਵਿੱਚੋਂ 41 ਅਜਿਹੇ ਹਨ ਜੋ ਕਿ ਆਪਣੇ ਆੲੋਸੇਲਸ਼ਨ ਸਮੇਂ ਦੌਰਾਨ 13ਵੇਂ ਦਿਨ ਕੋਵਿਡ ਪਾਜ਼ਿਟਿਵ ਪਾਏ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਮੁੜ ਤੋਂ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ।
ਇਸਤੋਂ ਇਲਾਵਾ ਰਾਜ ਅੰਦਰ ਕਰੋਨਾ ਦੀਆਂ ਸ਼ੱਕੀ ਥਾਂਵਾਂ ਦੀ ਸੂਚੀ ਦਾ ਆਂਕੜਾ ਵੱਧ ਕੇ 550 ਹੋ ਗਿਆ ਹੈ ਅਤੇ ਇਨ੍ਹਾਂ ਵਿੱਚ ਕਈ ਸੁਪਰ ਮਾਰਿਕਟਾਂ ਅਤੇ ਪੀਜ਼ਾ ਦੀਆਂ ਦੁਕਾਨਾਂ ਆਦਿ ਸ਼ਾਮਿਲ ਕੀਤੀਆਂ ਗਈਆਂ ਹਨ।

Welcome to Punjabi Akhbar

Install Punjabi Akhbar
×