ਵਿਕਟੋਰੀਆ ਵਿੱਚ ਪਰਤੀ 200 ਡਾਲਰਾਂ ਦੇ ਵਾਊਚਰ ਵਾਲੀ ਸਕੀਮ -ਪਰੰਤੂ ਕੁੱਝ ਸ਼ਿਕਾਇਤਾਂ ਵੀ ਆਈਆਂ ਸਾਹਮਣੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਸਰਕਾਰ ਵੱਲੋਂ ਜਾਰੀ 200 ਡਾਲਰਾਂ ਦੇ ਵਾਊਚਰ ਵਾਲੀ ਸਕੀਮ ਜਨਤਕ ਤੌਰ ਤੇ ਮੁੜ ਤੋਂ ਲਾਗੂ ਕਰ ਦਿੱਤੀ ਗਈ ਹੈ ਪਰੰਤੂ ਇਸ ਦਾ ਇਸਤੇਮਾਲ ਕਰਨ ਵਾਲਿਆਂ ਨੇ ਵਿਕਟੋਰੀਆਈ ਟੂਰਿਜ਼ਮ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਇਨ੍ਹਾਂ ਵਾਊਚਰਾਂ ਵਿਚਲੀ ਜਾਣਕਾਰੀ ਵਿੱਚ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਸਾਫ ਤੌਰ ਤੇ ਜ਼ਾਹਿਰ ਨਹੀਂ ਕੀਤੀ ਗਈ ਹੈ ਜਿੱਥੇ ਕਿ ਫੈਡਰਲ ਸਰਕਾਰ ਨੇ ਅੱਧੇ ਮੁੱਲ ਉਪਰ ਹਵਾਈ ਟਿਕਟਾਂ ਜਾਰੀ ਕਰਨ ਦੀ ਗੱਲ ਐਲਾਨੀ ਹੈ ਅਤੇ ਇਸ ਵਾਸਤੇ ਸਥਿਤੀਆਂ ਸਪਸ਼ਟ ਨਹੀਂ ਹੋ ਰਹੀਆਂ ਹਨ।
40,000 ਦੀ ਗਿਣਤੀ ਵਿੱਚ ਮੌਜੂਦ ਵਾਊਚਰਾਂ ਦੇ ਵਿਤਰਣ ਦਾ ਕੰਮ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੈਲਬੋਰਨ ਵਿੱਚ ਇਨ੍ਹਾਂ ਵਾਊਚਰਾਂ ਦਾ ਚਲਨ ਪਹਿਲੀ ਵਾਰੀ ਸ਼ੁਰੂ ਕੀਤਾ ਗਿਆ ਹੈ ਅਤੇ ਦਰਸਾਇਆ ਇਹ ਵੀ ਗਿਆ ਹੈ ਕਿ ਇਨਾ੍ਹਂ ਵਾਊਚਰਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਕੁੱਲ 400 ਡਾਲਰਾਂ ਦਾ ਖਰਚਾ ਕਰਨਾ ਪਵੇਗਾ ਜਿਹੜਾ ਕਿ ਰਿਹਾਇਸ਼ ਅਤੇ ਮਨੋਰੰਜਨ ਆਦਿ ਲਈ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਰਾਜ ਦਾ ਐਵਲੋਨ ਏਅਰਪੋਰਟ ਹੀ ਇੱਕ ਮਾਤਰ ਅਜਿਹਾ ਸਥਾਨ ਹੈ ਜਿਸ ਨੂੰ ਕਿ ਇਸ ਸਕੀਮ ਅਧੀਨ ਸ਼ਾਮਿਲ ਕੀਤਾ ਗਿਆ ਹੈ ਜਦੋਂ ਕਿ ਕੁਈਨਜ਼ਲੈਂਡ ਅੰਦਰ ਅਜਿਹੇ 5 ਸਥਾਨਾਂ ਦੀ ਸ਼ਮੂਲੀਅਤ ਵੀ ਯਾਤਰੀਆਂ ਦੀਆਂ ਅੱਖਾਂ ਵਿੱਚ ਰੜਕ ਰਹੀ ਹੈ।

Install Punjabi Akhbar App

Install
×