ਵਿਕਟੋਰੀਆ ਅੰਦਰ ਤੂਫਾਨ ਨਾਲ ਨੁਕਸਾਨੇ ਗਏ ਘਰਾਂ ਨੂੰ ਮਿਲੇਗਾ ਹਫ਼ਤਾਵਾਰੀ ਮੁਆਵਜ਼ਾ

ਬੀਤੇ ਹਫ਼ਤੇ ਵਿਕਟੋਰੀਆ ਰਾਜ ਵਿੱਚ ਆਏ ਤੂਫਾਨ ਕਾਰਨ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਅਤੇ ਅਜਿਹੇ ਲੋਕ ਜਿਨ੍ਹਾਂ ਨੂੰ ਕਿ ਪੂਰਾ ਹਫ਼ਤਾ ਬਿਨ੍ਹਾਂ ਬਿਜਲੀ ਆਦਿ ਤੋਂ ਰਹਿਣਾ ਪਿਆ, ਉਨ੍ਹਾਂ ਲਈ ਰਾਜ ਸਰਕਾਰ ਨੇ 1680 ਡਾਲਰ ਪ੍ਰਤੀ ਹਫ਼ਤਾ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਕਾਰਜਕਾਰੀ ਪ੍ਰੀਮੀਅਰ ਜੇਮਜ਼ ਮੈਰੀਲੈਨੋ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਰਾਜ ਦੇ ਪੂਰਬੀ ਖੇਤਰਾਂ ਵਿੱਚ ਅਜਿਹੇ ਲੋਕਾਂ ਨੂੰ ਇਹ ਮੁਆਵਜ਼ੇ ਦੀ ਰਕਮ ਅਦਾ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸੇ ਮਹੀਨੇ ਵਿੱਚ ਤੂਫਾਨ ਕਾਰਨ ਡਾਂਡੇਨਾਂਗ ਖੇਤਰ ਵਿੱਚ ਅਜਿਹੇ 7,000 ਦੇ ਕਰੀਬ ਘਰ ਅਜਿਹੇ ਹਨ ਜੋ ਕਿ ਬਿਜਲੀ ਪ੍ਰਭਾਵਿਤ ਹੋਏ ਹਨ ਅਤੇ ਅਗਲੇ ਮਹੀਨੇ ਦੀ 10 ਤਾਰੀਖ ਤੱਕ ਉਹ ਆਮ ਸਥਿਤੀਆਂ ਵਿੱਚ ਆ ਸਕਣਗੇ ਅਤੇ ਇਸ ਦੌਰਾਨ ਅਜਿਹੇ ਘਰਾਂ ਦੇ ਨਿਵਾਸੀਆਂ ਨੂੰ ਉਕਤ ਰਕਮ ਪ੍ਰਤੀ ਹਫ਼ਤਾ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਦਾਇਗੀ ਵਿੱਚ ਉਨ੍ਹਾਂ ਨੂੰ ਉਮੀਦ ਹੈ ਕਿ ਫੈਡਰਲ ਸਰਕਾਰ ਵੀ ਰਾਜ ਸਰਕਾਰ ਨਾਲ ਆਪਣੀ ਹਿੱਸੇਦਾਰੀ ਨਿਭਾਏਗੀ।
ਇਸ ਦੌਰਾਨ ਗਿਪਸਲੈਂਡ ਦੇ ਨੁਕਸਾਨੇ ਗਏ ਖੇਤਰਾਂ ਜਿਵੇਂ ਕਿ ਡਾਂਡੇਨਾਂਗ ਅਤੇ ਟਰਾਰਲਗਨ ਆਦਿ ਖੇਤਰਾਂ ਵਿਚ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਕਰਮਚਾਰੀ ਪਹੁੰਚ ਰਹੇ ਹਨ ਜੋ ਕਿ ਉਕਤ ਖੇਤਰ ਵਿੱਚ ਹੋਏ ਨੁਕਸਾਨ ਦਾ ਪੂਰਾ ਅਨੁਮਾਨ ਲਗਾਉਣਗੇ।
ਇੱਕ ਹੋਰ ਸੂਚਨਾ ਮੁਤਾਬਿਕ, ਤੂਫਾਨ ਗ੍ਰਸਤ ਇਲਾਕੇ ਯਾਰਾ ਖੇਤਰ (ਕੈਲਿਸਟਾ, ਸ਼ਰਬਰੁਕ ਜਾਂ ਦ ਪੈਚ) ਵਿੱਚ ਲੋਕਾਂ ਨੂੰ ਟੂਟੀਆਂ ਦਾ ਪਾਣੀ ਨਾ ਪੀਣ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਇਹ ਚਿਤਾਵਨੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ ਅਤੇ ਉਕਤ ਪਾਣੀ ਨੂੰ ਉਬਾਲ ਕੇ ਪੀਣ ਲਈ ਵੀ ਲੋਕਾਂ ਨੂੰ ਮਨਾਹੀ ਕੀਤੀ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks