ਵਿਕਟੋਰੀਆ ਵਿੱਚ ਇਸ ਸਾਲ ਦੌਰਾਨ ਕਰੋਨਾ ਦੇ ਸਭ ਤੋਂ ਜ਼ਿਆਦਾ 26 ਮਾਮਲੇ ਦਰਜ

ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਵਿਕਟੌਰੀਆ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 26 ਮਾਮਲੇ ਦਰਜ ਹੋਏ ਹਨ ਅਤੇ ਇਹ ਆਂਕੜਾ ਇਸ ਸਾਲ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਮੰਨਿਆ ਜਾ ਰਿਹਾ ਹੈ। ਰਾਜ ਅੰਦਰ ਇਸ ਸਮੇਂ ਕੁੱਲ ਕਰੋਨਾ ਦੇ ਮਾਮਲੇ 146 ਹੋ ਗਏ ਹਨ ਅਤੇ ਇਸੇ ਸਮੇਂ ਦੌਰਾਨ ਰਾਜ ਅੰਦਰ 43,000 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਉਪਰੋਕਤ ਮਾਮਲਿਆਂ ਵਿੱਚੋਂ 5 ਤਾਂ ਹਸਪਤਾਲ ਵਿੱਚ ਦਾਖਿਲ ਹਨ ਅਤੇ ਇਨ੍ਹਾਂ ਵਿੱਚ 1 ਆਈ.ਸੀ.ਯੂ. ਵਿੱਚ ਵੀ ਜ਼ੇਰੇ ਇਲਾਜ ਹੈ। ਮੌਜੂਦਾ ਕਰੋਨਾ ਦੇ ਮਾਮਲਿਆਂ ਨਾਲ ਸਬੰਧਤ 18,000 ਦੇ ਕਰੀਬ ਨਜ਼ਦੀਕੀ ਸਬੰਧੀਆਂ ਜਾਂ ਸੰਪਰਕਾਂ ਵਾਲੇ ਵਿਅਕਤੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਸ਼ੱਕੀ ਥਾਂਵਾਂ ਦੀ ਸੂਚੀ ਦਾ ਆਂਕੜਾ ਵੀ ਵੱਧ ਕੇ 380 ਤੱਕ ਪਹੁੰਚ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks