
(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਅੱਜ ਇੱਕ ਅਹਿਮ ਐਲਾਨਾਂ ਦੌਰਾਨ ਦੱਸਿਆ ਕਿ ਅੱਜ ਰਾਤ ਦੇ 11:59 ਤੋਂ ਮੈਲਬੋਰਨ ਅੰਦਰ ਪਹਿਲਾਂ ਤੋਂ ਲੱਗੀਆਂ ਪਾਬੰਧੀਆਂ ਵਿੱਚ ਰਿਆਇਤਾਂ ਵਿੱਚ: 25 ਕਿ. ਮੀ. ਦੀ ਆਵਾਜਾਈ ਦੀ ਹੱਦ ਖ਼ਤਮ ਕਰ ਦਿੱਤੀ ਗਈ ਹੈ; ਸ਼ਹਿਰ ਦੇ ਉਪਰ ਲੱਗਿਆ ‘ਰਿੰਗ ਆਫ ਸਟੀਲ’ ਦਾ ਘੇਰਾ ਖ਼ਤਮ; ਘਰਾਂ ਵਿੱਚ ਦੋ ਲੋਕਾਂ ਦੇ ਆਉਣ ਜਾਂ ਕਿਸੇ ਦੇ ਘਰ ਜਾਣ ਦੀ ਇਜਾਜ਼ਤ ਹੈ ਪਰੰਤੂ ਉਹ ਕਿਸੇ ਸਮੇਂ ਵੀ ਆ ਜਾ ਸਕਦੇ ਹਨ; ਰੈਸਟੋਰੈਂਟਾਂ, ਕੈਫੇ, ਪੱਬ ਆਦਿ ਵਿੱਚ ਇਨਡੋਰ 40 ਵਿਅਕਤੀਆਂ ਦੇ ਬੈਠਣ ਦੀ ਇਜਾਜ਼ਤ ਹੈ ਅਤੇ ਆਊਟਡੋਰ 70 ਵਿਅਕਤੀ ਬੈਠ ਸਕਦੇ ਹਨ; ਜਿਮ ਜਾਂ ਹੋ ਰ ਇਨਡੋਰ ਸਪੋਰਟਸ ਦੀਆਂ ਥਾਵਾਂ ਉਪਰ 20 ਲੋਕ ਇਕੱਠੇ ਹੋ ਸਕਦੇ ਹਨ -ਪਰੰਤੂ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੈ ਅਤੇ 18 ਸਾਲ ਤੋਂ ਘੱਟ ਬੱਚਿਆਂ ਦੀਆਂ ਖੇਡਾਂ ਉਪਰ ਵੀ ਹੁਣ ਪਾਬੰਧੀ ਚੁੱਕ ਲਈ ਗਈ ਹੈ; ਧਾਰਮਿਕ ਸਮਾਗਮਾਂ, ਅੰਤਿਮ ਰਸਮਾਂ, ਅੰਤਿਮ ਸੰਸਕਾਰ ਆਦਿ ਲਈ -ਇਨਡੋਰ ਲਈ 20 ਲੋਕਾਂ ਦੀ ਇਜਾਜ਼ਤ ਹੈ ਅਤੇ ਬਾਹਰਵਾਰ 50 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਵਿਆਹ ਸ਼ਾਦੀਆਂ ਲਈ ਪਹਿਲਾਂ ਵਾਲੀਆਂ ਸ਼ਰਤਾਂ ਹੀ ਲਾਗੂ ਹਨ; ਰਾਤ ਭਰ ਰੁਕਣ ਦੀਆਂ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ ਪਰੰਤੂ ਰੁਕਣ ਵਾਲਿਆਂ ਉਪਰ ਪਹਿਲਾਂ ਵਾਲੀਆਂ ਸੀਮਾ-ਰੇਖਾਵਾਂ ਲਾਗੂ ਹਨ; ਅੰਦਰਵਾਰ ਦੇ ਮਨੋਰੰਜਨ ਪ੍ਰੋਗਰਾਮ ਜਿਵੇਂ ਕਿ ਥਿਏਟਰ, ਗੈਲਰੀਆਂ, ਮਿਊਜ਼ਿਅਮ ਜਾਂ ਮਿਊਜ਼ਿਕ ਹਾਲ ਆਦਿ ਲਈ ਜਗ੍ਹਾ ਦੀ ਸਮਰੱਥਾ ਦੇ ਮੁਤਾਬਿਕ 20 ਲੋਕਾਂ ਦੀ ਇਜਾਜ਼ਤ ਹੈ।