
(ਦ ਏਜ ਮੁਤਾਬਿਕ) ਆਉਣ ਵਾਲੀ ਨਵੰਬਰ ਦੀ 22 ਤਾਰੀਖ ਤੋਂ ਵਿਕਟੋਰੀਆ ਵਿੱਚ ਚੁੱਕੀਆਂ ਜਾਣ ਵਾਲੀਆਂ ਪਾਬੰਧੀਆਂ ਬਾਰੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦੀ ਵਿਉਂਤਬੰਦੀ ਇਸ ਪ੍ਰਕਾਰ ਹੈ ਕਿ: ਘਰਾਂ ਵਿੱਚ ਨਿਜੀ ਇਕੱਠਾਂ ਲਈ 10 ਲੋਕਾਂ ਨੂੰ ਇਜਾਜ਼ਤ ਹੋਵੇਗੀ ਅਤੇ ਜਨਤਕ ਥਾਵਾਂ ਉਪਰ 50 ਲੋਕ ਇਕੱਠੇ ਹੋ ਸਕਦੇ ਹਨ; ਮਿਲਵਰਤਥ ਜਾਂ ਖਾਣ-ਪੀਣ ਦੀਆਂ ਸਹੂਲਤਾਂ ਵਾਲੀਆਂ ਥਾਵਾਂ ਉਪਰ ਉਸ ਥਾਂ ਦੀ ਸਮਰੱਥਾ ਦੇ ਮੱਦੇਨਜ਼ਰ 1000 ਤੱਕ ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ -ਬਸ਼ਰਤੇ ਕਿ ਇੱਕ ਵਿਅਕਤੀ ਪ੍ਰਤੀ 4 ਵਰਗ ਮੀਟਰ ਦੀ ਥਾਂ ਹੋਣੀ ਚਾਹੀਦੀ ਹੈ ਅਤੇ ਆਊਟਡੋਰ ਖਾਣ-ਪੀਣ ਲਈ 200 ਲੋਕ ਬੈਠ ਕੇ ਖਾ ਪੀ ਸਕਦੇ ਹਨ ਅਤੇ ਇੱਥੇ ਪ੍ਰਤੀ ਵਿਅਕਤੀ 2 ਮੀਟਰ ਦੀ ਥਾਂ ਹੋਣੀ ਜ਼ਰੂਰੀ ਹੈ; ਜਿਮਾਂ ਜਾਂ ਕਸਰਤ ਵਾਲੀਆਂ ਥਾਵਾਂ ਉਪਰ 10 ਲੋਕ ਅਤੇ ਗਰੁੱਪਾਂ ਵਿੱਚ 20 ਨੂੰ ਇਜਾਜ਼ਤ ਹੋਵੇਗੀ; ਅਤੇ ਵੱਡੀਆਂ ਥਾਵਾਂ ਉਪਰ ਇਕੱਠਾਂ ਵਾਸਤੇ, ਕੁੱਲ ਰਕਬੇ ਦਾ 25% ਇਸਤੇਮਾਲ ਕੀਤਾ ਜਾ ਸਕਦਾ ਹੈ; ਮਨੋਰੰਜਨ ਦੀਆਂ ਥਾਵਾਂ ਉਪਰ ਜਗ੍ਹਾ ਦੀ ਸਮਰੱਥਾ ਮੁਤਾਬਿਕ ਅਤੇ ਜਾਂ ਫੇਰ 500 ਲੋਕਾਂ ਨੂੰ ਇਜਾਜ਼ਤ ਹੋਵੇਗੀ ਅਤੇ ਗਰੁੱਪਾਂ ਵਿੱਚ 50 ਲੋਕ ਇਕੱਠੇ ਹੋ ਸਕਦੇ ਹੋਣਗੇ; ਇਨਡੋਰ ਸਵਿਮਿੰਗ ਪੂਲਾਂ, ਸਕੇਟਿੰਗ ਪਾਰਕਾਂ, ਟਰੈਂਪੋਲਿਨ ਅਤੇ ਹੋਰ ਖੇਡਾਂ ਲਈ ਇੱਕ ਸਮੇਂ ਵਿੱਚ 50 ਲੋ ਇਕੱਠਾ ਹੋ ਸਕਣਗੇ; ਲਾਇਬ੍ਰੇਰੀਆਂ ਆਦਿ ਵਿੱਚ 100 ਲੋਕ ਅਤੇ ਗਰੁੱਪਾਂ ਅੰਦਰ 20 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਹੋਵੇਗੀ; ਧਾਰਮਿਕ ਸਮਾਗਮਾਂ (ਅੰਦਰਵਾਰ) ਲਈ 100 ਅਤੇ ਗਰੁੱਪਾਂ ਵਿੱਚ 20 ਅਤੇ ਬਾਹਰਵਾਰ ਲਈ 500 ਲੋਕ ਇਕੱਠੇ ਹੋ ਸਕਣਗੇ। ਵਿਆਹ-ਸ਼ਾਦੀਆਂ ਜਾਂ ਅੰਤਿਮ ਸੰਸਕਾਰਾਂ ਲਈ 100 ਅਤੇ ਜੇਕਰ ਉਕਤ ਸਮਾਗਮ ਨਿਜੀ ਘਰਾਂ ਜਾਂ ਰਿਹਾਇਸ਼ਾਂ ਵਿੱਚ ਹਨ ਤਾਂ ਫੇਰ 10 ਲੋਕਾਂ ਨੂੰ ਹੀ ਇਜਾਜ਼ਤ ਹੋਵੇਗੀ।