ਵਿਕਟੋਰੀਆ ਵਿਚਲੇ ਕਰੋਨਾ ਦੇ ਮਿਸਟਰੀ ਮਾਮਲੇ ਦੀ ਕੜੀ ਜੁੜੀ ਜਾ ਕੇ ਸਿਡਨੀ ਨਾਲ

(ਐਸ.ਬੀ.ਐਸ. ਦੀ ਤਾਜ਼ਾ ਨਸ਼ਰ ਹੋਈ ਖ਼ਬਰ ਮੁਤਾਬਿਕ) ਰਾਜ ਦੇ ਕੋਵਿਡ ਰਿਸਪੋਂਸ ਕਮਾਂਡਰ ਨੇ ਇੱਕ ਅਹਿਮ ਜਾਣਕਾਰੀ ਵਿੱਚ ਦੱਸਿਆ ਹੈ ਕਿ ਵਿਕਟੋਰੀਆ ਵਿਚਲੇ ਦਰਜ ਕੀਤੇ ਗਏ ਕਰੋਨਾ ਦਾ ਇੱਕ ਮਾਮਲਾ ਜਿਸ ਦੀ ਕਿ ਪਿਛਲੀ ਕੜੀ ਦੀ ਭਾਲ ਚੱਲ ਰਹੀ ਸੀ, ਦੀ ਕੜੀ ਹੁਣ ਨਿਊ ਸਾਊਥ ਵੇਲਜ਼ (ਸਿਡਨੀ) ਨਾਲ ਜਾ ਕੇ ਜੁੜ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿਸੰਬਰ 27 ਨੂੰ, ਮੈਲਬੋਰਨ ਵਿਚਲੇ ਟੈਸਟ ਮੈਚ ਦੌਰਾਨ 30,000 ਲੋਕਾਂ ਦੀ ਭੀੜ ਸਟੇਡਿਅਮ ਵਿੱਚ ਸੀ ਜਦੋਂ ਕਿ ਜ਼ੋਨ 5 (ਦ ਗ੍ਰੇਟ ਸਦਰਨ ਸਟੈਂਡ) ਵਿੱਚ 8000 ਲੋਕ ਬੈਠ ਕੇ ਮੈਚ ਦੇਖ ਰਹੇ ਸਨ ਅਤੇ ਉਕਤ ਕਰੋਨਾ ਦਾ ਮਰੀਜ਼ ਵੀ ਇੱਥੇ ਹੀ ਸੀ ਅਤੇ ਇੱਥੇ ਮੌਜੂਦ ਸਾਰਿਆਂ ਨੂੰ ਹੀ ਸੈਲਫ ਆਈਸੋਲੇਟ ਹੋਣ ਦੀ ਤਾਕੀਦ ਵੀ ਜਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਸ਼ੇਡਸਟੋਨ ਦੇ ਹਜ਼ਾਰਾਂ ਹੀ ਗ੍ਰਾਹਕਾਂ ਅਤੇ ਹੋਰ ਸ਼ਿਰਕਤ ਕਰਨ ਵਾਲਿਆਂ ਨੂੰ ਵੀ ਅਜਿਹੀ ਹੀ ਸਲਾਹ ਦਿੱਤੀ ਗਈ ਸੀ। ਵਧੀਕ ਮੁੱਖ ਸਿਹਤ ਅਧਿਕਾਰੀ ਐਲਨ ਚੈਂਗ ਨੇ ਦੱਸਿਆ ਕਿ ਉਕਤ ਵਿਅਕਤੀ, ਨਿਊ ਸਾਊਥ ਵੇਲਜ਼ ਆਪ ਗਿਆ ਨਹੀਂ ਸੀ, ਬਲਕਿ ਕ੍ਰਿਸਮਿਸ ਦੀ ਸ਼ਾਮ ਨੂੰ ਇੱਕ ਫੰਕਸ਼ਨ ਦੌਰਾਨ ਉਹ ਨਿਊ ਸਾਊਥ ਵੇਲਜ਼ ਤੋਂ ਆਏ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਸੀ ਅਤੇ ਇੱਥੋਂ ਹੀ ਉਹ ਕਰੋਨਾ ਵਾਇਰਸ ਨਾਲ ਸਥਾਪਿਤ ਹੋ ਗਿਆ ਅਤੇ ਇਸ ਤੋਂ ਬਾਅਦ ਦਿਸੰਬਰ ਦੀ 30 ਤਾਰੀਖ ਨੂੰ ਉਸਨੂੰ ਆਪਣੇ ਅੰਦਰ ਕੁੱਝ ਅਜਿਹੇ ਲੱਛਣ ਮਹਿਸੂਸ ਹੋਏ ਤਾਂ ਉਸਨੇ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਜਨਵਰੀ ਦੀ 3 ਤਾਰੀਖ ਨੂੰ ਉਸਦਾ ਕਰੋਨਾ ਟੈਸਟ ਹੋਇਆ ਅਤੇ ਇਸ ਦਾ ਨਤੀਜਾ ਪਾਜ਼ਿਟਿਵ ਪਾਇਆ ਗਿਆ।

Install Punjabi Akhbar App

Install
×