ਵਰਜੀਨੀਆ ਵਿੱਚ ਇਕ ਬੇਕਾਬੂ ਪਿਕਅੱਪ ਟਰੱਕ – ਹਾਦਸੇ ਚ’ ਮਾਰੇ ਗਏ ਇਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮਦਦ ਲਈ ਆਇਆ ਸਿੱਖ ਭਾਈਚਾਰਾ ਅੱਗੇ , ਹੁਣ ਤੱਕ 1ਲੱਖ 75 ਹਜ਼ਾਰ ਡਾਲਰ ਦੀ ਰਕਮ ਇਕੱਠੀ ਕੀਤੀ

IMG_9502

ਨਿਊਜਰਸੀ, 21 ਅਗਸਤ —ਕਾਰਟਰੇਟ  (ਨਿਊ ਜਰਸੀ), ਦੇ ਰਹਿਣ ਵਾਲੇ ਇੱਕੋ ਹੀ  ਪਰਿਵਾਰ ਦੇ ਤਿੰਨ ਮੈਂਬਰ ਪੇਜ ਕਾਉਟੀ ਵਰਜੀਨੀਆ ਸੂਬੇ ਵਿੱਚ  ਸੜਕ ਹਾਦਸੇ ਦੌਰਾਨ ਆਪਣਾ ਸਾਰਾ ਪਰਿਵਾਰ  ਗਵਾਉਣ ਵਾਲੇ ਉਹਨਾਂ ਦੇ 11 ਸਾਲਾ ਦੇ ਪੁੱਤਰ ਯਸ਼ਵੀਰ ਸਿੰਘ ਜੋ ਹਾਦਸੇ ਦੋਰਾਨ ਜਖਮੀ ਹੋ ਗਿਆ ਸੀ ਦੀ ਮਦਦ ਲਈ ਅਮਰੀਕਾ ਦਾ ਸਿੱਖ ਭਾਈਚਾਰਾ ਪੂਰੀ ਤਰਾਂ ਡੱਟ ਗਿਆ ਹੈ ਅਤੇ ਹੁਣ ਤੱਕ ਉਹਨਾਂ 1 ਲੱਖ 75 ਹਜ਼ਾਰ ਡਾਲਰ ਦੀ ਰਕਮ ਇਕੱਠੀ ਕੀਤੀ ਜਾ ਚੁੱਕੀ ਹੈ। ਨਿਊ ਜਰਸੀ ਦੇ ਪੰਜਾਬੀਆਂ ਦੇ ਸੰਘਣੀ ਵੱਸੋ ਵਾਲੇ ਸ਼ਹਿਰ  ਕਾਰਟਰੇਟ  ਵਿੱਚ ਸਿੱਖ ਭਾਈਚਾਰੇ ਵੱਲੋਂ ਜਾਨੋ ਬਚੇ ਯਸ਼ਵੀਰ ਸਿੰਘ ਦੇ ਜਲਦੀ  ਸਿਹਤਯਾਬ ਹੋਣ ਦੀ ਅਰਦਾਸ ਵੀ  ਕੀਤੀ ਜਾ ਰਹੀ ਹੈ।ਅਤੇ  ਯਸ਼ਵੀਰ ਸਿੰਘ (11) ਸਾਲ ਦੀ ਮਦਦ ਵਾਸਤੇ ਬਣਾਏ ਗੋਫ਼ੰਡਮੀ ਪੇਜ ‘ਤੇ ਇਹ ਵੀ ਲਿਖਿਆ ਹੈ ਕਿ ਭਾਵੇਂ ਯਸ਼ਵੀਰ ਦੇ ਮਾਪਿਆਂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਦੇ ਮੈਡੀਕਲ ਖਰਚੇ ਅਤੇ ਪਰਿਵਾਰ  ਦੇ ਤਿੰਨ ਜੀਆਂ ਦੇ ਅੰਤਮ ਸੰਸਕਾਰ  ‘ਤੇ ਹੋਣ ਵਾਲੇ ਖਰਚੇ ਅਤੇ ਯਸ਼ਵੀਰ ਸਿੰਘ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

FullSizeRender (3)

ਦੱਸ ਦੇਈਏ ਕਿ ਮਿਡਲਸੈਕਸ ਕਾਊਂਟੀ ਦੇ ਕਾਰਟਰੇਟ ਸ਼ਹਿਰ ਚ’ ਰਹਿੰਦੇ  ਗੁਰਮੀਤ ਸਿੰਘ ਆਪਣੀ ਪਤਨੀ ਜਸਲੀਨ ਕੌਰ ਅਤੇ ਦੋਵੇਂ ਬੱਚਿਆਂ ਨਾਲ ਮਿੰਨੀ ਵੈਨ ਵਿੱਚ  ਜਾ ਰਿਹਾ ਸੀ ਜਦੋਂ ਵਰਜੀਨੀਆ ਸੂਬੇ ਦੀ ਪੇਜ ਕਾਊਂਟੀ ਵਿਚ ਇਕ ਬੇਕਾਬੂ ਪਿਕਅੱਪ ਟਰੱਕ ਨੇ ਇਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਜਿਸ ਦੌਰਾਨ ਗੁਰਮੀਤ ਸਿੰਘ, ਉਸ ਦੀ ਪਤਨੀ ਜਸਲੀਨ ਕੌਰ ਅਤੇ 6 ਸਾਲਾ ਦੀ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦ ਕਿ ਉਸ ਪਰਿਵਾਰ ਦਾ ਯਸ਼ਵੀਰ ਸਿੰਘ (11) ਸਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ।

Install Punjabi Akhbar App

Install
×