ਵਟਿਲਸੀ ਹਾਕੀ ਕਲੱਬ ਵੱਲੋਂ ਪਹਿਲਾ ਹਾਕੀ ਟੂਰਨਾਮੈਂਟ

ਖੇਡਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਮੈਲਬਰਨ ਵਿਖੇ ਬੀਤੇ ਦਿਨੀਂ ਵਟਿਲਸੀ ਹਾਕੀ ਕਲੱਬ ਵੱਲੋਂ ਪਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ । ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਪੰਜੇ ਟੀਮਾਂ ਵਲੋਂ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ । ਫਾਈਨਲ ਮੈਚ ਔਜ਼ੀ ਪੰਜਾਬੀ ਹਾਕੀ ਕਲੱਬ ਅਤੇ ਮੈਲਬੌਰਨ ਸਿੱਖ ਯੂਨਾਈਟਡ ਦੇ ਵਿਚਕਾਰ ਖੇਡਿਆ ਗਿਆ । ਇਸ ਮੈਚ ਵਿੱਚ ਸੰਸਾਰਪੁਰ ਪਿੰਡ ਦੇ ਲਾਰੈਂਸ ਐਂਡਰਿਊ ਵੱਲੋਂ ਕੀਤੇ ਗੋਲ ਦੀ ਬਦੌਲਤ 1-0  ਨਾਲ ਮੈਲਬੌਰਨ ਸਿੱਖ ਯੂਨਾਈਟਡ ਨੂੰ ਹਰਾ ਕੇ ਔਜੀ  ਪੰਜਾਬੀ ਖੇਡ ਕਲੱਬ  ਜੇਤੂ ਰਿਹਾ ।  

ਇੱਥੇ ਇਹ ਜ਼ਿਕਰਯੋਗ ਹੈ ਕਿ 2019 ਦੇ ਕਰੇਗੀਬਰਨ ਦੀਵਾਲੀ  ਹਾਕੀ ਕੱਪ ਵਿੱਚ ਔਜੀ ਪੰਜਾਬੀ ਹਾਕੀ ਕਲੱਬ ਰਨਰ ਅੱਪ ਰਿਹਾ ਸੀ , ਫਿਰ ਕਰੋਨਾ ਕਰਕੇ ਸਾਲ ਭਰ ਪਾਬੰਦੀਆਂ ਹੋਣ ਕਰਕੇ ਖੇਡ ਮੇਲਿਆਂ ਦੀ ਰੌਣਕ ਗਾਇਬ ਰਹੀ ਤੇ 2021 ਦੇ ਸ਼ੁਰੂ ਵਿੱਚ ਇਸ ਕੱਪ ਤੇ ਕਬਜਾ ਕਰ ਲਿਆ। ਇਸ ਮੌਕੇ ਔਜੀ ਪੰਜਾਬੀ ਹਾਕੀ ਕਲੱਬ ਦੇ ਕਪਤਾਨ ਜਿਮੀ ਸਿੰਘ ਸੰਸਾਰਪੁਰ ਤੇ ਕੋਚ ਗੁਰਜੀਤ ਸਿੰਘ ਪੱਟੀ ਨੇ ਦੱਸਿਆ ਕਿ ਨਵੀਂ  ਪਨੀਰੀ ਵਿੱਚ ਖੇਡਾਂ ਦੀ ਰੂਹ ਫੂਕਣ ਲਈ ਮੈਲਟਨ ਹਾਕੀ ਗਰਾਊਂਡ ਵਿਖੇ ਹਰ ਵਰਗ ਦੇ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ ।

Welcome to Punjabi Akhbar

Install Punjabi Akhbar
×
Enable Notifications    OK No thanks