ਵਾਰਿਸ ਭਰਾ ਲਾੳੁਣਗੇ 8 ਸਤੰਬਰ ਨੂੰ ਪੰਜਾਬੀ ਵਿਰਸੇ ਦੀਅਾਂ ਰੌਣਕਾਂ..

IMG-20190822-WA0024

ਮੈਲਬੌਰਨ:- ਅੱਠ ਸਤੰਬਰ ਨੂੰ ਵਾਰਿਸ ਭਰਾ ਆਪਣੀ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਮੈਲਬੌਰਨ ਪਹੁੰਚ ਰਹੇ ਹਨ।  ਕਰੀੲੇਟਿਵ ੲਿਵੈਂਟਸ ਤੌਂ ਸ਼ਿੰਕੂ ਨਾਭਾ, ਬਲਵਿੰਦਰ ਲਾਲੀ, ਤੇ ਕੁਲਬੀਰ ਕੈਮ (ਕੈਮ ਸਟੂਡੀਓ) ਵੱਲੋਂ ਸਥਾਨਕ ਰੈਸਟੋਰੈਂਟ ਵਿਖੇ  ਮੈਲਬੌਰਨ ਵਿਚਲੇ  ਸ਼ੌਅ ਦੀ ਵਿੳੁਂਤਬੰਦੀ  ਬਾਰੇ ਦੱਸਦਿਆਂ ਕਿਹਾ ਇਹ ਸ਼ੋਅ ਰਾਇਲ ਬੋਟੈਨੀਕਲ ਗਾਰਡਨ ਦੇ ਸਿਡਨੀ  ਮਾਇਰ ਮਿਊਜ਼ਿਕ ਬਾਊਲ ਵਿੱਖੇ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ੲਿਸ ਜਗਾ ਤੇ  ਅੱਜ ਤੱਕ ਕੋੲੀ ਭਾਰਤੀ ਸਮਾਗਮ ਨਹੀਂ ਹੋੲਿਅਾ, ੲਿਸ ਵਿਸ਼ਾਲ ਸਥਾਨ ‘ਚ ਇੱਕ ਵਾਰ ਵਿੱਚ 11000 ਦੇ ਕਰੀਬ ਦਰਸ਼ਕ ਜਾ ਸਕਦੇ ਹਨ। ੲਿਸ ਮੌਕੇ ਤੇ ਸੁਰੱਖਿਅਾ ਦੇ ਪੁਖਤਾ ਪ੍ਰਬੰਧ ਹੋਣਗੇ। ਮੈਲਬੋਰਨ ਦੇ ੲਿਸ ਸ਼ੋਅ ਨੂੰ ਰਿਕਾਰਡ ਵੀ ਕੀਤਾ ਜਾਵੇਗਾ। ਮਨਮੋਹਨ ਵਾਰਿਸ ਦੇ ਸੰਗੀਤਕ ਸਫ਼ਰ ਦੇ ੨੫ ਸਾਲ ਪੂਰੇ ਹੋਣ ਤੇ ੳੁਹਨਾਂ ਬਾਰੇ ਜੀਵਨੀ  ਵੀ ਵਿਖਾਈ ਜਾਵੇਗੀ।

ਪ੍ਰਬੰਧਕਾਂ ਨੇ ਦੱਸਿਅਾ ਕਿ 60 ਸਾਲ ਤੋ ਉਪਰ ਬਜ਼ੁਰਗਾਂ ਲਈ ਟਿਕਟ 15 ਡਾਲਰ ਰੱਖੀ ਗਈ ਹੈ ਤੇ 13 ਸਾਲ ਤੋਂ ਹੇਠਾਂ ਉਮਰ ਦੇ ਬੱਚਿਆ ਦੀ ਕੋੲੀ ਟਿਕਟ ਨਹੀਂ ਹੋਵੇਗੀ ਤੇ ੳੁਹਨਾਂ ਲੲੀ ਖਾਸ ਪ੍ਰਬੰਧ ਕੀਤਾ ਜਾਵੇਗਾ। ਪਰਬੰਧਕਾਂ ਵੱਲੋਂ ਦਰਸ਼ਕਾਂ ਨੂੰ ਪਰਿਵਾਰਾਂ ਸਮੇਤ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ।

Install Punjabi Akhbar App

Install
×