ਵਰਿੰਦਰ ਸਿੰਘ ਬਰੇਲੀ ਨੂੰ ਆਸਟਰੇਲੀਅਨ ਕਬੱਡੀ ਫੈਡਰੇਸ਼ਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ

NZ PIC  9 Feb-1
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਨਿਊਜ਼ੀਲੈਂਡ ਦੇ ਵਿਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਤੇ ਪ੍ਰੋਮੋਟਰ ਸ. ਵਰਿੰਦਰ ਸਿੰਘ ਬਰੇਲੀ (ਤੱਲਣ ਵਾਲੇ) ਨੂੰ ਆਸਟਰੇਲੀਅਨ ਕਬੱਡੀ ਫੈਡਰੇਸ਼ਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸ. ਵਰਿੰਦਰ ਸਿੰਘ ਬਰੇਲੀ ਹੋਰਾਂ ਵੀ ਆਸਟਰੇਲੀਅਨ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਮਾਂ ਖੇਡ ਕਬੱਡੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਹੈ।
ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਸ. ਵਰਿੰਦਰ ਸਿੰਘ ਬਰੇਲੀ ਨੂੰ ਇਸ ਨਿਯੁਕਤੀ ਉਤੇ ਵਧਾਈ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਉਹ ਨਿਊਜ਼ੀਲੈਂਡ ਦੇ ਵਿਚ ਕਬੱਡੀ ਖੇਡ ਦੇ ਵਿਕਾਸ ਲਈ ਹਮੇਸ਼ਾਂ ਤੱਤਪਰ  ਰਹੇ ਹਨ ਉਸੇ ਤਰ੍ਹਾਂ ਇਹ ਗੁਆਂਢੀ ਮੁਲਕ ਆਸਟਰੇਲੀਆ ਵਿਖੇ ਵੀ ਇਹ ਸੇਵਾ ਜ਼ਿੰਮੇਵਾਰੀ ਨਾਲ ਨਿਭਾਉਣਗੇ।

Install Punjabi Akhbar App

Install
×