ਵੂਲਗੂਲਗਾ ਦੀ ਸਿਖ ਟੀਮ ਬਣੀ ਇਕ ਵਾਰੀ ਫਿਰ ਅਸਟ੍ਰੇਲੀਅਨ ਚੈਂਪੀਅਨ

Woolgoolga-TugOwar-team
ਨੀਊ ਸਾਊਥ ਵੇਲਸ ਦੇ ਪੰਜਾਬੀਆਂ ਦੇ ਗੜ੍ਹ ਵੂਲਗੂਲਗਾ ਵਿੱਖੇ ਆਸਟ੍ਰੇਲੀਅਨ ਟਗ ਅੋ ਵਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਰੱਸੇ ਦੀ ਚੈਂਪੀਅਨਸ਼ਿਪ ਵਿੱਚ ਵੁਲਗੂਲਗਾ ਦੀ ਸਿਖ ਸਪੋਰਟਸ ਕਲੱਬ ਦੀ ਟੀਮ ਨੇ (68) ੬੮- ਕਿਲੋ, (721) ੭੨੧ ਕਿਲੋ, (720) ੭੨੦ ਕਿਲੋ ਮਿਕਸ,  (680) ੬੮੦ ਕਿਲੋ ਇੰਟਰਸਟੇਟ ਤੋਂ ਇਲਾਵਾ ਦੋ ਹੋਰ ਡਵੀਜ਼ਨਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਸਿੱਖ ਟੀਮ ਆਸਟ੍ਰੇਲੀਆ ਦੀ ਸੱਭ ਤੋਂ ਪੁਰਾਣੀ ਟੀਮ ਹੈ ਅਤੇ ਤੀਜੀ ਪੀੜੀ ਵੀ ਇਸ ਵਿੱਚ ਸ਼ਾਮਿਲ ਹੋ ਰਹੀ ਹੈ। ਟੀਮ ਦੇ ਮੋਢੀ ਨਰਿੰਦਰ ਬਾਜਵਾ, ਜੋਗਿੰਦਰ ਗਰਚਾ, ਨਿਰਮਲ ਕੰਦੋਲਾ ਅਤੇ ਸ਼ਿੰਦਾ ਪਲਾਹੀ ਨੇ ਦੱਸਿਆ ਕਿ ਆਉਣ ਵਾਲੇ ਸਾਲਾਂ ਵਿੱਚ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਆਸਟ੍ਰੇਲੀਆ ਦੇ ਹੋਰ ਪੰਜਾਬੀ ਇਲਾਕਿਆਂ ਵਿੱਚ ਵੀ ਪੰਜਾਬੀਆਂ ਨੂੰ ਰੱਸੇ ਦੀ ਮਾਂ-ਖੇਡ ਪ੍ਰਚਲਿਤ ਕਰਨ ਦੇ ਯਤਨ ਕੀਤੇ ਜਾਣਗੇ।

Indoor

1st place in 720kg
1st place in catch
1st place in 720kg mix
2nd place in 680kg

Outdoor
1st place in 680kg
1st place in 720kg
1st place in 720kg mix
1st place in catch
1st place in 680kg interstate
1st place in catch interstate