ਨਿਊ ਸਾਊਥ ਵੇਲਜ਼ ਦੀ ਜਾਣੀ ਪਹਿਚਾਣੀ ਹਸਤੀ ਵੇਲ ਲਿਲੀਅਨ ਬਰੈਡੀ ਦਾ ਅਕਾਲ ਚਲਾਣਾ

ਨਿਊ ਸਾਊਥ ਵੇਲਜ਼ ਰਾਜ ਦੀ ਸਭ ਤੋਂ ਲੰਭਾ ਸਮਾਂ ਰਹੀ ਮਹਿਲਾ ਮੇਅਰ ਅਤੇ ਕੋਬਾਰ ਖੇਤਰ ਦੀ ਹਰਮਨ ਪਿਆਰੀ ਸ਼ਖ਼ਸੀਅਤ ਲਿਲੀਅਨ ਬਰੈਡੀ ਓ.ਏ.ਐਮ. ਦੇ ਅਕਾਲ ਚਲਾਣੇ ਉਪਰ, ਸਥਾਨਕ ਸਰਕਾਰਾਂ ਵਾਲੇ ਵਿਭਾਗਾਂ ਦੇ ਮੰਤਰੀ ਸ਼ੈਲੀ ਐਲਿਜ਼ਾਬੈਥ ਹੈਂਕਾਕ ਨੇ ਭਰੇ ਮਨ ਨਾਲ ਕਿਹਾ ਕਿ ਲਿਲਅਨ ਇੱਕ ਅਜਿਹੀ ਸ਼ਖ਼ਸੀਅਤ ਸਨ ਜੋ ਕਿ ਆਪਣੇ ਜੀਵਨ ਦੇ ਅੰਤਲੇ ਸਮੇਂ ਤੱਕ ਵੀ ਜਨਤਕ ਭਲਾਈ ਲਈ ਕੰਮ ਕਰਦੇ ਰਹੇ। ਉਹ ਰਾਜ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਾਣਯੋਗ ਹਸਤੀ ਵਾਲਾ ਸਥਾਨ ਪ੍ਰਾਪਤ ਕਰਕੇ ਇਸ ਫਾਨੀ ਦੁਨੀਆਂ ਤੋਂ ਵਿਦਾ ਹੋਏ ਹਨ ਅਤੇ ਇਤਿਹਾਸ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ। 40 ਸਾਲਾ ਕੋਬਾਰ ਖੇਤਰ ਦੀ ਸੇਵਾ ਕਰਨ ਤੋਂ ਬਾਅਦ ਉਹ 20 ਸਾਲਾਂ ਤੱਕ ਲਗਾਤਾਰ ਕੋਬਾਰ ਸ਼ਾਇਰ ਕਾਂਸਲ ਦੇ ਮੇਅਰ ਦੇ ਅਹੁਦੇ ਉਪਰ ਤਾਇਨਾਤ ਰਹੇ ਅਤੇ ਹੁਣ 90 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਉਣ ਵਾਲੇ ਸਤੰਬਰ ਦੇ ਮਹੀਨੇ ਵਿੱਚ ਆਪਣੇ ਸੇਵਾ-ਮੁਕਤ ਹੋਣ ਦਾ ਐਲਾਨ ਕੀਤਾ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਉਹ ਸਾਨੂੰ ਦੇਹੀ ਵਿਛੋੜਾ ਦੇ ਗਏ -ਇਸ ਗੱਲ ਦਾ ਦੁੱਖ ਰਹੇਗਾ। ਉਨ੍ਹਾਂ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਇਸ ਹਸਤੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹੀ ਜਨਤਕ ਸੇਵਾਵਾਂ ਵਿੱਚ ਲਗਾਈ ਰੱਖਿਆ ਅਤੇ ਹਮੇਸ਼ਾ ਹੀ ਔਰਤ ਦੀ ਸਮਾਜ ਵਿੱਚ ਬਰਾਬਰਤਾ ਲਈ ਕੰਮ ਕਰਦੇ ਰਹੇ। ਹਾਲੇ ਪਿੱਛਲੇ ਸਾਲ ਹੀ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਾਲੇ ਇਨਾਮ (Local Government Award for Women) ਨਾਲ ਨਵਾਜਿਆ ਗਿਆ ਸੀ ਅਤੇ ਇਹ ਇਨਾਮ ਉਨ੍ਹਾਂ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਜਨਤਕ ਗਤੀਵਿਧੀਆਂ ਅਤੇ ਲੋਕ ਭਲਾਈ ਦੇ ਕੰਮਾਂ ਕਾਰਨ ਹੀ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਤਰਫ਼ੋਂ ਉਹ ਇਸ ਘੜੀ ਅੰਦਰ ਦੁੱਖ ਜਾਹਿਰ ਕਰਦੇ ਹਨ ਅਤੇ ਉਸ ਵਿਛੜੀ ਰੂਹ ਕੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੀ ਪਾਕ ਪਵਿੱਤਰ ਰੂਹ ਹਮੇਸ਼ਾ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰੇ। ਸਾਡਾ ਸਮਾਜ ਹਮੇਸ਼ਾ ਉਸ ਉਘੀ ਸ਼ਖ਼ਸੀਅਤ ਨੂੰ ਯਾਦ ਕਰਦਾ ਰਹੇਗਾ ਅਤੇ ਉਸ ਵੱਲੋਂ ਕੀਤੇ ਗਏ ਕੰਮਾਂ ਨੂੰ ਸਲਾਮ ਕਰਦਾ ਰਹੇਗਾ।

Install Punjabi Akhbar App

Install
×