ਹਰਮੰਦਰ ਕੰਗ ਦੀ ਪੁਸਤਕ “ਵੱਖਰੀ ਮਿੱਟੀ ਵੱਖਰੇ ਰੰਗ”, ਆਕਲੈਂਡ ਵਿੱਚ ਲੋਕ ਅਰਪਣ ਕੀਤੀ ਗਈ

NZ PIC 28 May-1ਬੀਤੇ ਦਿਨੀਂ ਐਨ. ਜ਼ੈਡ. ਇੰਡੀਅਨ ਫਲੇਮ ਰੈਸਟੋਰੈਂਟ ਮੈਨੁਰੇਵਾ ਵਿਖੇ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਕਰਮੀਆਂ ਵਲੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਵਸਦੇ ਨੌਜਵਾਨ ਲੇਖਕ ਹਰਮੰਦਰ ਕੰਗ ਦੀ ਪੁਸਤਕ “ਵੱਖਰੀ ਮਿੱਟੀ ਵੱਖਰੇ ਰੰਗ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਰੇਡੀਓ ਪਲੈਨਟ, ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤੀਰਥ ਸਿੰਘ ਅਟਵਾਲ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ।
ਇਸ ਪੁਸਤਕ ਦੇ ਵਿਚ ਹਰਮੰਦਰ ਕੰਗ ਨੇ ਆਪਣੇ ਵਿਰਾਸਤੀ ਸਭਿਆਚਾਰ, ਸਪਸ਼ੱਟ ਸੋਚ ਅਤੇ ਸਾਦੀ ਜੀਵਨ ਸ਼ੈਲੀ ਨੂੰ  ਅੰਗ-ਸੰਗ ਰੱਖਿਆ ਹੈ। ਉਸਦੀ ਕਲਮ ਨੂੰ ਫਿਕਰ ਹੈ ਕਿ ਅਖੌਤੀ ਆਜ਼ਾਦੀ ਨੇ ਸਾਨੂੰ ਆਰਥਿਕ ਗੁਲਾਮੀ ਦੇ ਕਿੱਲੇ ਨਾਲ ਨੂੜ ਦਿੱਤਾ ਹੈ। ਉਸਨੇ ਹਥਲੀ ਪੁਸਤਕ ਵਿੱਚ ਅਜੋਕੇ ਸਮਿਆਂ ਦੀ ਹਰ ਚੁਣੌਤੀ ਨੂੰ ਰੌਚਕਤਾ ਦੀ ਪੁੱਠ ਦੇ ਕੇ ਅਸਲੀ ਮੁੱਦੇ ਦੀ ਗੱਲ ਕੀਤੀ ਐ।ਠੇਠ ਮਲਵਈ ਬੋਲੀ ਦੇ ਰੰਗਲੇ ਮੁਹਾਂਦਰੇ ਵਿੱਚ ਜੜੇ ਉਸਦੇ ਲੇਖ ਸੁਚੇਤ ਰੂਪ ਵਿੱਚ ਸਿਧਾਂਤਕ ਬਾਤਾਂ ਪਾਉਂਦੇ ਹਨ।ਸਾਰੀ ਧਰਤੀ ਉਹਦਾ ਵਿਹੜਾ ਹੈ। ਹਰਮੰਦਰ ਕੰਗ ਲੰਮੇ ਪੈਂਡਿਆਂ ਦਾ ਰਾਹੀ ਹੋਣ ਦੇ ਨਾਤੇ, ਏਨੀਆਂ ਕੁ ਦੁਆਵਾਂ ਦਾ ਹੱਕਦਾਰ ਤਾਂ ਬਣਦਾ ਹੈ। ਉਸਦੀ ਪੁਸਤਕ ਨੂੰ ਸਾਡੇ ਮੁਲਕ ਵਿੱਚ ਜੀ ਆਇਆਂ ਨੂੰ!

Install Punjabi Akhbar App

Install
×