ਸਨੀਵਾਰ ਨੂੰ ਗੁਰੂ ਘਰ ਉਸਲੋ ਤੋਂ ਨਾਰਵੇ ਦੀਆਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਇੱਕ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਜੋ ਕਿ ਹਰ ਸਾਲ ਦੀ ਤਰਾਂ ਖਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਸੀ।ਸਵੇਰ ਵੇਲੇ ਗੁਰੂ ਘਰ ਦੇ ਲੋਕਲ ਕੀਰਤਨੀ ਜੱਥੇ ਵੱਲੋ ਕੀਤੇ ਕੀਰਤਨ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਬੇਨਤੀ ਕਰਨ ਤੋਂ ਬਾਅਦ ਨਗਰ ਕੀਰਤਨ ਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ
ਵਿਸਾਲ ਸੰਗਤ ਦੇ ਨਾਲ ਸਹਿਰ ਵੱਲ ਬੱਸਾਂ ਰਾਹੀਂ ਚਾਲੇ ਪਾਏ।ਜਿਸ ਦੌਰਾਨ ਨਗਰ ਕੀਰਤਨ ਸਹਿਰ ਮੇਨ ਰੇਲਵੇ ਸਟੇਸਨ ਤੇ ਪੁਹੰਚਿਆ ਜਿੱਥੇ ਪੂਰੇ ਨਾਰਵੇ ਦੀ ਸੰਗਤ ਇੰਤਜਾਰ ਕਰ ਰਹੀ ਸੀ।ਇੱਥੇ ਇੱਕ ਖੁੱਲੀ ਜਗਾ੍ਹ ਤੇ ਇੰਗਲੈਡ ਤੋਂ ਆਏ ਸਿੱਖ ਨੌਜਵਾਨਾਂ ਵੱਲੋ ਸਿੱਖ ਮਾਰਸਲ ਆਰਟ ਦੀ ਪੇਸਕਾਰੀ ਕੀਤੀ ਜਿਸ ਤੋਂ ਬਾਅਦ ਇੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਪੰਜ ਪਿਆਰਿਆਂ ਨਾਲ ਫਤਹਿ ਪਾਉਣ ਤੋਂ ਬਾਅਦ ਸੁਰੱਖਿਆਂ ਕਰਮੀਆਂ ਵੱਜੋਂ ਨਗਰ ਕੀਰਤਨ ਦੇ ਨਾਲ ਇੱਥੋ ਦੀ ਮੇਨ ਬੰਦਰਗਾਹ ਤੇ
ਬਣੇ ਦੀਵਾਨ ਪੰਡਾਲ ਵੱਲ ਚਾਲੇ ਪਾਏ।ਦੀਵਾਲ ਪੰਡਾਲ ਵਿੱਚ ਸਿੱਖ ਸੰਗਤਾਂ ਵੱਲੋ ਲੰਗਰ ਦੀਆਂ ਵੱਖ ਵੱਖ ਸਟਾਲਾਂ ਦੀ ਵਿਵਸਥਾ ਕੀਤੀ ਹੋਈ ਸੀ । ਇਸ ਤੋਂ ਇਲਾਵਾ ਹਰ ਸਾਲ ਦੀ ਤਰਾਂ ਸਕੈਡੀਨੇਵੀਆ ਦੇ ਨੌਜਵਾਨ ਸਿੱਖ ਸੰਸਥਾਂ ਯੰਗ ਸਿੱਖਾਂ ਵੱਲੋ ਹਰ ਧਰਮ ਦੇ ਲੋਕਾਂ ਨੂੰ ਪੱਗਾਂ ਬੰਨਣ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦਿੰਦੀਆਂ ਵੱਖ ਵੱਖ ਗਤੀਵਿਧੀਆਂ ਦੀ ਅਨੋਖੀ ਵਿਵਸਥਾ ਕੀਤੀ ਹੋਈ ਹੋਈ ਸੀ।ਦੀਵਾਨ ਪੰਡਾਲ ਵਿੱਚ ਗੁਰੂ ਘਰ ਦੇ ਲੋਕ ਰਾਗੀਆਂ ਭਾਈ ਗੁਰਬਖਸ ਸਿੰਘ
,ਗੁਰਨਿਹਾਲ ਸਿੰਘ,ਗੁਰਮੀਤ ਸਿੰਘ ,ਸੁਖਚੈਨ ਆਦਿ ਨੇ ਆਈ ਸੰਗਤ ਨੂੰ ਖਾਲਸਾ ਪੰਥ ਦੀ ਮਹੱਤਤਾ ਬਾਰੇ ਵਾਰਾਂ ਰਾਹੀਂ ਗਿਆਨਬੱਧ ਕੀਤਾ ।ਗੁਰੂ ਕੇ ਲੰਗਰਾਂ ਦੀ ਦੀ ਸੇਵਾ ਵਿੱਚ ਸ, ਤਰਸੇਮ ਸਿੰਘ, ਗੁਰਦਿਆਲ ਸਿੰਘ ਪੱਡਾ,ਬਲਦੇਵ ਸਿੰਘ ਹੋਟਨ,ਹਰਿੰਦਰ ਸਿੰਘ ਪੰਜਾਬ ਤੰਦੂਰੀ, ਜਰਨੈਲ ਸਿੰਘ ਦਿਉਲ ਦੇ ਪਰਿਵਾਰ ਵੱਲੋ ਬੜੀ ਚੰਗੀ ਵਿਵਸਥਾ ਕੀਤੀ ਗਈ।ਅੰਤ ਵਿੱਚ ਗੁਰੂ ਘਰ ਦੇ ਪ੍ਰਬੰਧਕਾਂ ਸ, ਲਹਿੰਬਰ ਸਿੰਘ,ਕਸਮੀਰ ਸਿੰਘ ਬੋਪਾਰਾਏ,ਆਤਮਾਂ ਸਿੰਘ ,ਬੀਬੀ ਅਮਨਦੀਪ ਕੌਰ,ਅਮਰਜੀਤ
ਕੌਰ,ਕਮਲਜੀਤ ਸਿੰਘ,ਪਰਮਜੀਤ ਸਿੰਘ,ਸਵਿੰਦਰ ਸਿੰਘ ,ਮਲਕੀਤ ਸਿੰਘ,ਨਛੱਤਰ ਕੌਰ ,ਜਸਵਿੰਦਰ ਕੌਰ ਆਦਿ ਨੇ ਆਈ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਵਿਖੇ ਸੁਰੂ ਹੋ ਰਹੇ ਅਖੰਡ ਪਾਠਾਂ ਵਿੱਚ ਹਾਜਰੀਆਂ ਲਵਾਉਣ ਦੀ ਬੇਨਤੀ ਕੀਤੀ।