ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਵਿਸਾਖੀ ਖੇਡ ਮੇਲੇ ਦਾ ਆਯੋਜਨ

image-06-04-16-10-03ਗੁਰੂਦਵਾਰਾ ਸਾਹਿਬ ਬੈਨਿਟ ਸਪ੍ਰਿੰਗ ਡੇਟਨ (ਪਰਥ) ਵਿਖੇ ਮਿਤੀ 13 ਅਪ੍ਰੈਲ ਤੋਂ 17 ਅਪ੍ਰੈਲ ਤੱਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਹੋ ਰਿਹਾ ਹੈ । ਜਿਸ ਵਿੱਚ ਕੀਰਤਨ ਸੇਵਾ ਨਿਭਾਉਣ ਲਈ ਪੰਜਾਬ ਤੋਂ ਭਾਈ ਸਤਿੰਦਰਵੀਰ ਸਿੰਘ ਹਜ਼ੂਰੀ ਰਾਗੀ ਸ੍ੀ ਦਰਬਾਰ ਸਾਹਿਬ ਅਮਿੑਤਸਰ ਆਂ ਰਹੇ ਹਨ । ਇਸ ਤੋਂ ਇਲਾਵਾ ਪਰਥ ਦੇ ਲੋਕਲ ਜਥਿਆਂ ਵੱਲੋਂ ਕੀਰਤਨ ਸੇਵਾ ਤੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਵੇਗੀ ।

ਮਿਤੀ 16 ਅਪ੍ਰੈਲ 2016 ਦਿਨ ਸਨੀਵਾਰ ਸਵੇਰੇ 11 ਵਜੇ ਤੋਂ ਵੈਸਟਕੌਸਟ ਸਿੱਖਜ ਅਤੇ ਸਮੁੱਚੀ ਮੈਨਜਮੈਂਟ ਕਮੇਟੀ ਗੁਰੂਦਵਾਰਾ ਸਾਹਿਬ ਬੈਨਿਟ ਸਪ੍ਰਿੰਗ ਡੇਟਨ ਦੀ ਰਹਿਨਮਾਈ ਹੇਠ ਸਲਾਨਾ ਵਿਸਾਖੀ ਖੇਡ ਮੇਲਾ ਕਰਵਾਇਆਂ ਜਾ ਰਿਹਾ ਹੈ । ਜਿਸ ਵਿੱਚ ਨੈੱਟਬਾਲ, ਸੌਕਰ, ਖੋ-ਖੋ, ਰੱਸਾਕਸੀ , ਟ੍ਰੈਕ ਦੋੜਾ ਅਤੇ ਛੋਟੇ ਬੱਚਿਆਂ ਲਈ ਡਗਜਬਾਲ, ਬੌਸੀਕੈਂਸਲ, ਕੂਈਜ ਖੇਡਾਂ ਦੇ ਮੁਕਾਬਲੇ ਹੋਣਗੇ । ਇਸ ਮੌਕੇ ਦਸਤਾਰ ਸਜਾਉਣ ਦੀ ਵਰਕਸ਼ਾਪ ਵੀ ਲਗਾਈ ਜਾਵੇਗੀ ।

ਪ੍ਰਬੰਧਕਾਂ ਵੱਲੋਂ ਪਰਥ ਵਾਸੀਆ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਇਸ ਖੇਡ ਮੇਲੇ ਦੀ ਰੌਣਕ ਵਧਾਈ ਜਾਵੇ । ਉਪਰੋਕਤ ਸਮੁੱਚੀ ਜਾਣਕਾਰੀ ਗੁਰੂਦਵਾਰਾ ਸਾਹਿਬ ਦੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਰਨੈਲ ਸਿੰਘ ਭੌਰ ਵੱਲੋਂ ਦਿੱਤੀ ਗਈ ।