2016 ਵਿਸਾਖੀ ਮੇਲੇ ‘ਚ ਲੱਗਿਆ ਰੋਣਕਾਂ

IMG_8650

2015 ਵਿੱਚ ਪਹਿਲੇ ਵਿਸਾਖੀ ਮੇਲੇ ਦੀ ਸਫ਼ਲਤਾ ਤੋਂ ਬਾਅਦ 2016 ਵਿੱਚ ਦੂਸਰਾ ਵਿਸਾਖੀ ਮੇਲਾ ਸੇਂਟ ਵਿਨਸਟ ਰੋਡ, ਬੈਨਿਯੂ ਪਾਰਕ ਵਿਖੇ ਮਨਾਇਆਂ ਗਿਆ। ਇਹ ਮੇਲਾ ਕਵੀਜ਼ਲੈਡ ਸਰਕਾਰ,ਸਿੰਘ ਸਭਾ ਬ੍ਰਿਸਬੇਨ ਗੁਰਦਵਾਰਾ,ਗੁਰਦਵਾਰਾ ਸਾਹਿਬ ਬ੍ਰਿਸਬੇਨ,ਪੰਜਾਬੀ ਕਲਚਰਲ ਐਸੋਸੀਏਸ਼ਨ ਕਵੀਜ਼ਲੈਡ,ਪੰਜਾਬੀ ਵੈਂਲਫ਼ੇਅਰ ਐਸੋਸੀਏਸ਼ਨ ਆਸਟ੍ਰੇਲੀਆ ਅਤੇ ਪਲਾਟੀਨਮ ਸਪੋਸਰ ਨਿਊ ਇੰਗਲੈਡ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਤੋਂ ਇਲਾਵਾ ਗੈਰੀ ਸਿੰਘ ਲੀਡਿਗ ਰੀਅਲ ਅਸਟੇਟ,ਐਸ.ਐਲ.ਪੀ, ਮਾਲਵਾ ਹੋਮਜ,ਗਰੋ ਮੰਨੀ ਤੋਂ ਨੀਰੂ ਵਿਰਕ,ਸਕਾਈਵਿਊ ਮਾਈਗ੍ਰੇਸ਼ਨ ਤੋਂ ਹਰਜੀਤ ਭੁੱਲਰ ਅਤੇ ਗਗਨਦੀਪ ਟੰਡਨ ਸਮਾਰਟ ਲਾਈਨ ਪਰਸਨਲ ਮੋਰਗੇਜ ਐਡਵਾਇਜਰ ਇਸ ਮੇਲੇ ਦੇ ਸਪੋਸਰ ਸਨ। ਇਸ ਮੇਲੇ ਦੇ ਮੀਡੀਆ ਸਪੋਸਰ ਪਹਿਰੇਦਾਰ ਤੋਂ ਹਰਪ੍ਰੀਤ ਸਿੰਘ ਕੋਹਲੀ,ਅਜੀਤ ਤੋਂ ਮਹਿੰਦਰਪਾਲ ਸਿੰਘ ਕਾਹਲੋ, ਪੰਜਾਬੀ ਜਾਗਰਣ ਤੋਂ ਸੁਰਿੰਦਰ ਖੁਰਦ ਹਨ।
ਵਿਸਾਖੀ ਮੇਲੇ ਵਿੱਚ ਲੋਕਲ ਐਮ.ਪੀ ਐਮ.ਐਸ ਲਾਈਨੀ ਲੀਨਾਰਡ ਅਤੇ ਕੌਂਸਲਰ ਵੀ ਮੋਜੁਦ ਸਨ। ਮਨੋਰੰਜਨ ਲਈ ਭੰਗੜਾ,ਗਿੱਧਾ ਅਤੇ ਹੋਰ ਬਹੁਤ ਸਾਰੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਗਏ। ਬ੍ਰਿਸਬੇਨ ਦਾ ਪ੍ਰਸਿੱਧ ਭੰਗੜਾ ਗਰੁਪ ਸ਼ੇਰੇ ਪੰਜਾਬ ਸ੍ਰੋਤਿਆਂ ਦਾ ਮਨੋਰੰਜਨ ਕਿੱਤਾ। ਇਸ ਮੋਕੇ ਛੋਟੇ ਬੱਚਿਆ ਲਈ ਖ਼ਾਸ ਤੋਰ ਤੇ ਜੰਮਪਿਗ ਕੈਸਲ ਦਾ ਪ੍ਰਬੰਧ ਕੀਤਾ ਗਿਆ ਸੀ। ਸਿੰਘ ਸਭਾ ਬ੍ਰਿਸਬੇਨ ਵੱਲੋਂ ਖਾਣੇ ਦਾ ਸਟਾਲ ਲਾਇਆ ਗਿਆ ਤੇ ਹੋਈ ਸਾਰੀ ਆਮਦਨ ਸਿੰਘ ਸਭਾ ਬ੍ਰਿਸਬੇਨ ਦੇ ਬਨਣ ਵਾਲੇ ਨਵੇਂ ਗੁਰੂ ਘਰ ਦੀ ਇਮਾਰਤ ਲਈ ਵਰਤੀ ਜਾਵੇਗੀ। ਇਸ ਮੋਕੇ ਪ੍ਰਬੰਧਕਾਂ ਵੱਲੋਂ ਸਾਰੇ ਸਿੱਖ ਭਾਈਚਾਰੇ ਦਾ ਪਹੁੰਚਣ ਤੇ ਇਸ ਵਿਸਾਖੀ ਮੇਲੇ ਨੂੰ ਸਫ਼ਲ ਬਣਾਉਣ ਤੇ ਧੰਨਵਾਦ ਕਿੱਤਾ। ਮੇਲੇ ਦੀ ਸਟੇਜ ਸੰਚਾਲਕ ਹਰਵਿੰਦਰ ਕੋਰ ਸੰਧੂ ਸਨ।
ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Welcome to Punjabi Akhbar

Install Punjabi Akhbar
×
Enable Notifications    OK No thanks