ਨਿਊ ਸਾਊਥ ਵੇਲਜ਼ ਰਾਜ ਅੰਦਰ ਕਰੋਨਾ ਵੈਕਸੀਨ ਦੇ ਵਿਤਰਣ ਵਿੱਚ ਹੋਇਆ ਵਾਧਾ

ਸਿਹਤ ਅਧਿਕਾਰੀਆਂ ਨੇ ਇੱਕ ਐਲਾਨ ਰਾਹੀਂ ਜਨਤਕ ਤੌਰ ਤੇ ਕਿਹਾ ਹੈ ਕਿ ਦੱਖਣੀ-ਪੱਛਮੀ ਸਿਡਨੀ ਦੇ ਫੇਅਰਫੀਲਡ, ਕੈਂਟਰਬਰੀ ਬੈਂਕਸਟਾਊਨ ਅਤੇ ਲਿਵਰਪੂਲ ਖੇਤਰਾਂ ਆਦਿ ਥਾਂਵਾਂ ਵਿੱਚ ਅਧਿਆਪਕਾਂ ਅਤੇ ਏਜਡ ਕੇਅਰ ਵਰਕਰਾਂ ਨੂੰ ਕਰੋਨਾ ਤੋਂ ਬਚਾਉ ਵਾਲੇ ਇੰਜੈਕਸ਼ਨ ਦੀ ਡੋਜ਼, ਪਹਿਲ ਦੇ ਆਧਾਰ ਤੇ ਦੇਣ ਵਾਸਤੇ ਫੇਅਰਫੀਲਡ ਸ਼ੋਅਗਰਾਊਂਡ ਵਿਖੇ ਇਸੇ ਹਫ਼ਤੇ ਆਉਣ ਵਾਲੇ ਸ਼ੁਕਰਵਾਰ ਤੋਂ ਇੱਕ ਨਵੀਂ ਵੈਕਸੀਨ ਹੱਬ ਖੋਲ੍ਹੀ ਜਾ ਰਹੀ ਹੈ ਤਾਂ ਜੋ ਉਪਰੋਕਤ ਵਰਗ ਦੇ ਲੋਕਾਂ ਨੂੰ ਟੀਕਾਕਰਣ ਵਿੱਚ ਸ਼ਾਮਿਲ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਅਗਲੇ ਕੁੱਝ ਹਫ਼ਤਿਆਂ ਵਿੱਚ ਹੀ, ਬੈਲਮੌਂਟ ਦੇ ਲੋਕ ਮੈਕੁਆਇਰ ਅਤੇ ਵੋਲੋਨਗੌਂਗ ਵਿੱਖੇ ਵੀ ਉਕਤ ਹੱਬਾਂ ਖੋਲ੍ਹੀਆਂ ਜਾਣਗੀਆਂ।
ਇਸ ਤੋਂ ਇਲਾਵਾ ਹੁਣ ਜਲਦੀ ਹੀ 40 ਅਤੇ ਇਸਤੋਂ ਉਪਰ ਉਮਰ ਵਰਗ ਦੇ ਲੋਕਾਂ ਨੂੰ ਵੀ ਐਸਟ੍ਰੇਜ਼ੈਨੇਕਾ ਦੀ ਡੋਜ਼ ਮਿਲਣੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਟੀਕਾਕਰਣ ਨਾਲ ਸਬੰਧਤ ਕਲਿਨਿਕਾਂ ਅਤੇ ਰਾਜ ਦੀਆਂ ਕੁੱਝ ਚੁਣਿੰਦਿਆਂ ਫਾਰਮੇਸੀਆਂ ਉਪਰ ਵੀ ਉਪਲੱਭਧ ਹੋਵੇਗੀ।

Welcome to Punjabi Akhbar

Install Punjabi Akhbar
×