ਸਕਾਟਲੈਂਡ: ਨਾਈਟ ਕਲੱਬਾਂ ਤੇ ਵੱਡੇ ਪੱਧਰ ਦੇ ਸਮਾਗਮਾਂ ਲਈ ਜਰੂਰੀ ਹੋਣਗੇ ਵੈਕਸੀਨ ਪਾਸਪੋਰਟ

ਗਲਾਸਗੋ -ਸਕਾਟਲੈਂਡ ਵਿੱਚ ਸਰਕਾਰ ਵੱਲੋਂ ਨਾਈਟ ਕਲੱਬਾਂ ਅਤੇ ਵੱਡੇ ਪੱਧਰ ਦੇ ਸਮਾਗਮਾਂ ਵਿੱਚ ਦਾਖਲ ਹੋਣ ਲਈ ਕੋਰੋਨਾ ਵੈਕਸੀਨ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦਿਖਾਉਣੇ ਜਰੂਰੀ ਕੀਤੇ ਜਾਣਗੇ। ਇਸ ਲਈ ਹੋਲੀਰੂਡ ‘ਚ ਅਗਲੇ ਹਫਤੇ ਵੋਟਿੰਗ ਕੀਤੀ ਜਾਵੇਗੀ। ਇਸ ਸਬੰਧੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨਾਈਟ ਕਲੱਬਾਂ ਵਿੱਚ ਦਾਖਲ ਹੋਣ ਜਾਂ ਵੱਡੇ ਪੱਧਰ ‘ਤੇ ਇਕੱਠਾਂ ਵਿੱਚ ਸ਼ਾਮਲ ਹੋਣ ਲਈ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੋਵੇਗੀ ਜੋ ਕਿ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਵੈਕਸੀਨ ਪਾਸਪੋਰਟਾਂ ਦੀ ਜਰੂਰਤ ਅਗਲੇ ਹਫਤੇ ਹੋਲੀਰੂਡ ਵਿਖੇ ਬਹਿਸ ਅਤੇ ਵੋਟ ਦੇ ਅਧੀਨ ਹੈ । ਸਰਕਾਰ ਅਨੁਸਾਰ ਲੋਕਾਂ ਨੂੰ ਨਾਈਟ ਕਲੱਬਾਂ ਵਿੱਚ ਦਾਖਲ ਹੋਣ ਦੇ ਨਾਲ ਨਾਲ 500 ਤੋਂ ਵੱਧ ਲੋਕਾਂ ਵਾਲੇ ਅੰਦਰੂਨੀ ਸਮਾਗਮ ਅਤੇ 4000 ਤੋਂ ਵੱਧ ਲੋਕਾਂ ਵਾਲੇ ਬਾਹਰੀ ਸਮਾਗਮਾਂ ਲਈ ਵੈਕਸੀਨ ਪਾਸਪੋਰਟ ਦਿਖਾਉਣੇ ਪੈਣਗੇ। ਇਸਦੇ ਇਲਾਵਾ 10,000 ਤੋਂ ਵੱਧ ਲੋਕਾਂ ਦੀ ਭੀੜ ਦੁਆਰਾ ਭਾਗ ਲੈਣ ਵਾਲੇ ਕਿਸੇ ਵੀ ਪ੍ਰੋਗਰਾਮ ਵਿੱਚ ਦਾਖਲੇ ਲਈ ਟੀਕਾਕਰਨ ਸਥਿਤੀ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੋਵੇਗੀ। ਸਟਰਜਨ ਅਨੁਸਾਰ ਸਰਕਾਰ ਸੀਮਤ ਤਰੀਕੇ ਨਾਲ ਵੀ ਪਾਬੰਦੀਆਂ ਨੂੰ ਦੁਬਾਰਾ ਲਾਗੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਪਾਬੰਦੀਆਂ ਕਾਰੋਬਾਰਾਂ, ਨੌਜਵਾਨਾਂ ਦੀ ਸਿੱਖਿਆ ਆਦਿ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਪਾਬੰਦੀਆਂ ਤੋਂ ਬਚਣ ਲਈ ਸਾਵਧਾਨੀਆਂ ਬਹੁਤ ਜਰੂਰੀ ਹਨ। ਸਟਰਜਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੁੱਝ ਡਾਕਟਰੀ ਸਿਹਤ ਸਥਿਤੀਆਂ ਵਾਲੇ ਬੱਚਿਆਂ ਅਤੇ ਲੋਕਾਂ ਨੂੰ ਵੈਕਸੀਨ ਸਰਟੀਫਿਕੇਟ ਦੀ ਲੋੜ ਤੋਂ ਮੁਕਤ ਕੀਤਾ ਜਾਵੇਗਾ ਅਤੇ ਸਕਾਟਲੈਂਡ ਦੇ ਲੋਕ ਸ਼ੁੱਕਰਵਾਰ ਤੋਂ ਆਪਣਾ ਟੀਕਾ ਪ੍ਰਮਾਣੀਕਰਣ ਦਿਖਾਉਂਦੇ ਹੋਏ ਇੱਕ ਕਿਊ ਆਰ ਕੋਡ ਡਾਉਨਲੋਡ ਕਰ ਸਕਣਗੇ। ਹਾਲਾਂਕਿ ਕੁੱਝ ਲੋਕਾਂ ਵੱਲੋਂ ਵੈਕਸੀਨ ਪਾਸਪੋਰਟ ਦੀ ਜਰੂਰਤ ਦਾ ਵਿਰੋਧ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks