ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਅੰਤਰ ਰਾਸ਼ਟਰੀ ਵਿਦਿਆਰਥੀ 2022 ਤੋਂ ਆਉਣਗੇ ਏ.ਸੀ.ਟੀ.

ਸੰਸਾਰ ਭਰ ਵਿਚਲੇ ਵਿਦਿਆਰਥੀ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨੇਸ਼ਨ ਦੀਆਂ ਪੂਰੀਆਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹੋਣਗੀਆਂ, ਉਹ ਸਾਲ 2022 ਦੇ ਸੈਸ਼ਨ ਵਿੱਚ ਏ.ਸੀ.ਟੀ. ਵਿੱਚ ਪਰਤਣ ਵਾਸਤੇ ਇਜਾਜ਼ਤ ਲੈ ਸਕਣਗੇ ਅਤੇ ਇੱਥੇ ਆ ਕੇ ਆਪਣੀ ਪੜ੍ਹਾਈ ਆਦਿ ਪੂਰੀ ਕਰ ਸਕਣਗੇ। ਸ਼ਰਤ ਇਹੋ ਰੱਖੀ ਗਈ ਹੈ ਕਿ ਆਸਟ੍ਰੇਲੀਆਈ ਟੀ.ਜੀ.ਏ. (Therapeutic Goods Administration) ਵੱਲੋਂ ਉਕਤ ਵੈਕਸੀਨ ਪ੍ਰਮਾਣਿਕ ਹੋਣੀ ਚਾਹੀਦੀ ਹੈ ਅਤੇ ਉਕਤ ਅਦਾਰਾ ਫੈਡਰਲ ਸਰਕਾਰ ਦੀ ਅਗਵਾਈ ਵਿੱਚ ਟੈਸਟਿੰਗ ਆਦਿ ਦੀਆਂ ਕਾਰਵਾਈਆਂ ਵੀ ਅੰਜਾਮ ਦਿੰਦਾ ਰਹੇਗਾ। ਅਤੇ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਉਕਤ ਵਿਦਿਆਰਥੀਆਂ ਨੂੰ ਇੱਥੇ ਆ ਕੇ ਕੁਆਰਨਟੀਨ ਹੋਣਾ ਨਹੀਂ ਪਵੇਗਾ।

Install Punjabi Akhbar App

Install
×