ਉੱਤਰਾਖੰਡ- ਬਾਗ਼ੀਆਂ ਸਮੇਤ 35 ਵਿਧਾਇਕ ਪੁੱਜੇ ਦਿੱਲੀ

bjpbusਉੱਤਰਾਖੰਡ ‘ਚ ਹਰੀਸ਼ ਰਾਵਤ ਦੀ ਅਗਵਾਈ ‘ਚ ਚੱਲ ਰਹੀ ਕਾਂਗਰਸ ਸਰਕਾਰ ਨੂੰ ਡੇਗਣ ਲਈ ਜ਼ੋਰ ਅਜ਼ਮਾਇਸ਼ ਹੁਣ ਆਖ਼ਰੀ ਪੜਾਅ ‘ਚ ਪਹੁੰਚਣ ਵਾਲੀ ਹੈ। ਸਰਕਾਰ ਨੂੰ ਡੇਗਣ ਲਈ ਵੋਟਿੰਗ ਕਰਨ ਵਾਲੇ 35 ਵਿਧਾਇਕ ਦਿੱਲੀ ਪਹੁੰਚ ਗਏ ਹਨ। ਸਾਰੇ ਵਿਧਾਇਕਾਂ ਨੇ ਦੇਰ ਰਾਤ 2 ਵਜੇ ਦੇ ਨੇੜੇ ਤੇੜੇ ਚਾਰਟਰਡ ਜਹਾਜ਼ ਤੋਂ ਦਿੱਲੀ ਦਾ ਰੁਖ਼ ਕੀਤਾ। ਦਿੱਲੀ ਪੁੱਜਣ ਵਾਲੇ 35 ਵਿਧਾਇਕਾਂ ‘ਚ ਕਾਂਗਰਸ ਦੇ 9 ਬਾਗ਼ੀ ਵਿਧਾਇਕ ਤੇ 26 ਭਾਜਪਾ ਵਿਧਾਇਕ ਹਨ। ਇਨ੍ਹਾਂ 35 ਵਿਧਾਇਕਾਂ ਦੇ ਨਾਲ ਹਰਕ ਸਿੰਘ ਰਾਵਤ ਵੀ ਦਿੱਲੀ ਆਏ ਹਨ।