ਇਰਾਕ ‘ਚ 1500 ਹੋਰ ਸੈਨਿਕ ਤੈਨਾਤ ਕਰੇਗਾ ਅਮਰੀਕਾ

usaਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ‘ਚ 1500 ਹੋਰ ਸੈਨਿਕਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੌਜੀ ਕੁਰਦਿਸ਼ ਬਲਾਂ ਸਮੇਤ ਅਮਰੀਕੀ ਗੱਠਜੋੜ ‘ਚ ਸ਼ਾਮਿਲ ਸੁਰੱਖਿਆ ਬਲਾਂ ਦੀ ਸਹਾਇਤਾ ਕਰਨਗੇ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜਾਨ ਅਰਨੇਸਟ ਨੇ ਦੱਸਿਆ ਕਿ ਓਬਾਮਾ ਦੇ ਨਿਰਦੇਸ਼ ‘ਤੇ 1500 ਹੋਰ ਸੈਨਿਕਾਂ ਦੀ ਇਰਾਕ ‘ਚ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਰਾਕੀ ਸਰਕਾਰ ਦੀ ਬੇਨਤੀ ਤੇ ਰੱਖਿਆ ਮੰਤਰੀ ਚਕ ਹੇਗਲ ਦੇ ਇਰਾਕੀ ਸੁਰੱਖਿਆ ਬਲਾਂ ਦੀਆਂ ਜ਼ਰੂਰਤਾਂ ਦੇ ਲੇਖੇ ਜੋਖੇ ਦੇ ਆਧਾਰ ‘ਤੇ ਕੀਤੀ ਗਈ ਸਿਫ਼ਾਰਿਸ਼ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।