ਅਮਰੀਕਾ ‘ਚ ਸਿੱਖ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਵਿੱਚ ਇੱਕ ਪੰਜਾਬੀ ਦੀ ਗੈਸ ਸਟੇਸ਼ਨ ਉੱਤੇ ਅਣਪਛਾਤੇ ਨੌਜਵਾਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ ਨੂੰ ਗੋਲੀਆਂ ਉਸ ਸਮੇਂ ਮਾਰੀ ਗਈਆਂ ਗਈਆਂ ਜਦੋਂ ਉਹ ਡਿਊਟੀ ਉੱਤੇ ਸੀ। ਉਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਘਟਨਾ ਅਮਰੀਕਾ ਦੇ ਨੈਵਰਾਕ ਇਲਾਕੇ ਵਿੱਚ ਹੋਈ ਹੈ। ਪੁਲਿਸ ਇਸ ਘਟਨਾ ਦੀ ਨਸਲੀ ਹਮਲੇ ਨਾਲ ਜੋੜ ਕੇ ਜਾਂਚ ਕਰ ਰਹੀ ਹੈ।