ਅਮਰੀਕਾ ਦੇ ਯੂਨਾਇਟਡ ਪੰਜਾਬੀ ਵਰਜੀਨੀਆ ਅਤੇ ਮੈਰੀਲੈਂਡ ਸੂਬੇ ਦੇ ਪੰਜਾਬੀ ਕਲੱਬ ਦੇ ਮੇਗਾ ਮੇਲੇ ਨੇ ਪਾਈਆਂ ਧੂੰਮਾਂ

ਵਰਜੀਨੀਆ —ਬੀਤੇਂ ਦਿਨ ਵਰਜੀਨੀਆ ਚ’ ਹੋਏ ਦੋ ਰੌਜ਼ਾ ਮੇਲਾ ਮੈਟਰੋਪੋਲੀਟਨ ਇਲਾਕੇ ਲਈ ਸਿਰਫ਼ ਮਿਸਾਲ ਹੀ ਨਹੀਂ ਬਲਕਿ ਇਕ ਇਤਿਹਾਸਕਾਰ ਹੋ ਕੇ ਨਿਬੜਿਆ। ਯੂਨਾਇਟਡ ਪੰਜਾਬੀ ਅਤੇ ਮੈਰੀਲੈਂਡ ਪੰਜਾਬੀ ਕਲੱਬ ਦੇ ਸਾਂਝੇ ਸ਼ਹਿਯੋਗ ਨਾਲ ਇਹ ਮੇਲਾ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ । ਇਸ ਮੋਕੇ ਸ: ਆਗਿਆਪਾਲ ਸਿੰਘ ਬਾਠ ਨੇ ਆਪਣੀ ਗਰਜਵੀਂ ਅਵਾਜ਼ ਦੇ  ਨਾਲ ਮੇਲੇ ਦਾ ਆਗਾਜ਼ ਕੀਤਾ । ਅਤੇ ਆਮਨਾਂ ਬੁੱਟਰ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਦਾ ਸੁਮੇਲ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼  ਕੀਤਾ । ਚੜਦੇ ਅਤੇ ਲਹਿੰਦੇ ਪੰਜਾਬ ਦੇ ਬਸ਼ਿੰਦਿਆਂ ਦੀ ਆਮਦ ਨੇ ਬਾਰਡਰ ਦੀ ਲਕੀਰ ਟੱਪ ਕੇ ਇਸ  ਮੇਲੇ ਨੂੰ ਚਾਰ ਚੰਨ ਲਾਏ ਗਏ । ਸ਼ੁਰੂ ਵਿੱਚ ਪੰਜਾਬੀ ਮੂਲ ਦੇ ਸੰਨੀ ਮੱਲ੍ਹੀ ਨੇ ਅਮਰੀਕਾ ਚ’  ਪੰਜਾਬੀ ਰਾਹੀਂ ਮੇਲਿਆਂ ਦੀ ਬੁਨਿਆਦ ਰੱਖੀ ਸੀ ਯੁਨਾਇਟਡ ਪੰਜਾਬੀ ਰਾਹੀਂ ਅਣਕਿਆਸਿਆ ਇਹ ਇਤਿਹਾਸ ਰੱਚਣ ਵਿੱਚ ਬਹੁਤ ਕਾਮਯਾਬੀ ਹਾਸਲ ਕੀਤੀ । ਕੋਰੋਨਾ ਦੀ ਜਾਨ ਲੇਵਾ ਬਿਮਾਰੀ ਕਾਰਨ ਇਨਸਾਨਿਅਤ ਦਿਲਾਂ ਵਿੱਚ ਪੈਦਾ ਹੋਈ ਦਹਿਸ਼ਤ ਨੂੰ ਦਰੜ ਕੇ ਇਸ ਕੰਮ ਨੂੰ ਹੱਥ ਪਾਉਣਾ ਕੋਈ ਖ਼ਾਲੇ ਜੀ ਦਾ ਵਾੜਾ ਨਹੀਂ ਸੀ । ਅਤੇ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸ਼ਾਮਲ ਹੋਣ ਲਈ ਆਏ ਸਾਰੇ ਪੰਜਾਬੀਆਂ ਨੇ ਇਸ ਜੁਹਰਤ ਦੀ ਬਹੁਤ ਸ਼ਲਾਘਾ ਕੀਤੀ । ਕਿਸਾਨ ਸੰਘਰਸ਼ ਨੂੰ ਸਮਰਪਿਤ ਮੇਲੇ ਦੀ ਸ਼ੁਰੂਆਤ ਨਾਹਰਿਆਂ ਨਾਲ ਸ਼ੁਰੂ ਕੀਤੀ ਗਈ । ਕਲਾਕਾਰ ਫਿਜ਼ਾ ਜਾਵੇਦ ਨੇ ਦਿਲਕਸ਼ ਆਵਾਜ਼ ਨਾਲ ਮੇਲੇ ਰੂਹ ਵਿੱਚ ਜਾਨ ਫੂਕ ਦਿੱਤੀ ।

ਸ਼ਾਜ਼ੀਆ ਮੰਜੂਰ ਦੇ ਗਾਣਿਆਂ ਤੇ ਆਗਿਆਪਾਲ ਬਾਠ ਜੀ ਦੇ ਭੰਗੜੇ ਲਈ ਆਪਣੇ ਆਪ ਨੂੰ ਵੀ ਦਰਸ਼ਕ ਰੋਕ ਨਾਂ ਸਕੇ ਅਤੇ ਆਗਿਆਪਾਲ ਦੇ ਨਾਲ ਭੰਗੜੇ ਚ’ ਸ਼ਰੀਕ ਹੋਏ ਸਥਾਨਕ ਚੋਣਾਂ ਨੇੜੇ ਹੋਣ ਕਾਰਨ ਅਤੇ ਸਥਾਨਕ ਪੰਜਾਬੀਆਂ ਵੱਲੋਂ ਰਾਜਨੀਤਕ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ  ਦਵਿੰਦਰ ਸਿੰਘ ਬੰਦੇਸ਼ਾਂ , ਸਰਤਾਜ ਰੰਧਾਵਾ , ਕੁਲਦੀਪ ਸਿੰਘ ਮੱਲਾ ਤੇ ਲਖਵੀਰ ਸਿੰਘ ਤੱਖਰ ਅਤੇ ਹੋਰ ਬਹੁਤ ਹੀ ਹਸਤੀਆਂ ਜਿੰਨਾ ਵਿੱਚ ਐਟੋਰਨੀ ਜਨਰਲ ਜੇਸਨ ਸਟੁਅਰਟ ਨੂੰ ਮੇਲੇ ਵਿੱਚ ਪੰਜਾਬੀ ਪਰਿਵਾਰਾਂ ਦੇ ਸਨਮੁੱਖ ਲੈ ਕੇ ਪੰਜਾਬੀ ਹਾਜ਼ਰ ਹੋਏ । ਕਲਾਕਾਰ ਕਿਸਾਨ ਮੋਰਚੇ ਲਈ ਆਪਸ ਆਪਣੇ ਅੰਦਾਜ਼ ਵਿੱਚ ਬਾਖੂਬੀ ਬਿਆਨ ਕਰਦੇ ਰਹੇ ।ਨਾਮਵਰ ਕਲਾਕਾਰ  ਗੈਰੀ ਸੰਧੂ ਨੇ ਆਪਣੇ ਇਸ਼ਕ ਦੇ ਲੱਛਣਾਂ ਤੋ ਜਾਂਣੂ ਕਰਵਾ ਕੇ ਨੋਜਵਾਨਾ ਨੂੰ ਅਖਾੜੇ ਵਿੱਚ ਨੱਚਣ ਲਾ ਦਿੱਤਾ ।ਗਾਇਕ  ਗੁਰਨਾਂਮ ਭੁੱਲਰ ਨੇ ਆਪਣੀ ਮਨਮੋਹਕ ਅਵਾਜ਼ ਨਾਲ ਸਾਰੇ ਮੇਲੇ ਨੂੰ ਕੀਲ ਲਿਆ ਦੁਪਿਹਰ ਤੋ ਸ਼ਾਂਮਾਂ ਤੇ ਰਾਤ ਕਦੋਂ ਪੈ ਗਈ ਜਵਾਨੀ ਦੀ ਅੱਡੀ ਨੂੰ ਨੱਚਦਿਆਂ ਦੇਖ ਕਿ ਸੂਰਜ ਵੀ ਥੱਕ ਕੇ ਸੋੰ ਗਿਆ ਸੀ ।ਪਰ ਮੇਲਾ ਨਿਰੰਤਰ ਨਿਰਵਿਘਨ ਚੱਲਦਾ ਰਿਹਾ । ਖਾਣੇ ਤੋ ਲੈ ਕੇ ਕੱਪੜੇ ਵਾਲ਼ੀਆਂ ਦੁਕਾਨਾਂ ਦੇ ਕੋਰੋਨਾ  ਬਿਮਾਰੀ ਵੱਲੋਂ ਪੈਦਾ ਕੀਤੇ ਉਲਾਂਭੇ ਇਸ ਮੇਲੇ ਵਿੱਚ ਆਈ ਭੀੜ ਨੇ  ਧੂੰਏਂ ਦੇ ਗ਼ੁਬਾਰ ਵਾਂਗਰ ਉਡਾ ਦਿੱਤੇ । ਇਸ ਮੋਕੇ ਸਮਾਪਤੀ ਸਮਾਰੋਹ ਚ’ ਇੱਥੋਂ ਦੇ ਰਾਜਨੀਤਕ ਸਿੱਖ ਆਗੂ ਮਹਿਤਾਬ ਸਿੰਘ ਕਾਹਲੋ ਨੇ ਰਾਜਨੀਤਕ ਪਾਰਟੀਆਂ ਦਾ ਭਾਈਚਾਰੇ ਨੂੰ ਖ਼ਾਸ ਤੋਰ ਤੇ ਆਪਣੇ ਨਾਂ-ਮਾਤਰ ਸੰਬੋਧਨ ਚ’ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਵਾਰ ਵਾਸਿੰਗਟਨ ਡੀ ਸੀ , ਮੈਰੀਲੈਂਡ ਤੇ ਵਰਜੀਨੀਆ ਦੇ  ਮੈਟਰੋਪੋਲੀਟਨ ਏਰੀਏ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕੋਰੋਨਾ ਬਿਮਾਰੀ ਤੇ ਕਿਸਾਨੀ ਸੰਘਰਸ਼ ਲਈ ਪੰਜਾਬੀ ਆਪਣੀ ਹਿੱਕ ਨਾਲ ਮੁਕਾਬਲਾ ਕਰਨ ਦੀ ਜੁਹਰਤ  ਰੱਖਦੇ ਹਨ ।

Install Punjabi Akhbar App

Install
×