ਏਸ਼ੀਆ ਪ੍ਰਸ਼ਾਂਤ ‘ਚ ਅਮਰੀਕਾ ਨੂੰ ਚਾਹੀਦੇ ਹਨ ਨਵੇਂ ਸਾਂਝੇਦਾਰ ਅਤੇ ਰਿਸ਼ਤੇ- ਚੱਕ ਹੈਗਲ

PAKISTAN US NUCLEARਆਪਣੀ ਪਹਿਲੀ ਭਾਰਤ ਯਾਤਰਾ ਤੋਂ ਪਹਿਲਾ ਅਮਰੀਕੀ ਰੱਖਿਆ ਮੰਤਰੀ ਚੱਕ ਹੈਗਲ ਨੇ ਕਿਹਾ ਕਿ ਅਮਰੀਕਾ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਨਵੇਂ ਸਾਂਝੇਦਾਰਾਂ ਅਤੇ ਸਬੰਧਾਂ ਦੀ ਤਲਾਸ਼ ਕਰ ਰਿਹਾ ਹੈ, ਜਿਸ ‘ਚ ਮੌਕੇ ਤੇ ਚੁਣੌਤੀਆਂ ਦੋਵੇਂ ਮੌਜੂਦ ਹਨ। ਆਪਣੀ ਪਹਿਲੀ ਤਿੰਨ ਦਿਨਾਂ ਭਾਰਤ ਯਾਤਰਾ ‘ਤੇ ਹੇਗਲ ਨੇ ਜਰਮਨੀ ‘ਚ ਆਯੋਜਿਤ ਇੱਕ ਬੈਠਕ ‘ਚ ਕਿਹਾ ਕਿ ਉਹ ਸਿਰਫ਼ ਨਾ ਸੈਨਿਕ ਸਬੰਧਾਂ ਲਈ ਬਲਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਲ ਬਿਹਤਰ ਸਬੰਧ ਸਥਾਪਿਤ ਕਰਨ ਲਈ ਉੱਥੇ ਜਾ ਰਹੇ ਹਨ। ਹੇਗਲ ਨੇ ਕਿਹਾ ਕਿ ਉਹ ਜਾਹਨ ਕੈਰੀ ਅਤੇ ਵਣਜ ਮੰਤਰੀ ਪੇਨੀ ਪ੍ਰਿਤਜੱਕਰ ਦੀ ਯਾਤਰਾ ਤੋਂ ਬਾਅਦ ਭਾਰਤ ਜਾ ਰਹੇ ਹਨ। ਇਹ ਦੋਵੇਂ ਲਗਭਗ ਇੱਕ ਹਫ਼ਤਾ ਪਹਿਲਾਂ ਉੱਥੇ ਗਏ ਸਨ। ਹੇਗਲ ਦੀ ਇਸ ਯਾਤਰਾ ਦੌਰਾਨ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਰੱਖਿਆ ਸਮਝੌਤੇ, ਅੱਤਵਾਦ ਵਿਰੋਧੀ ਗਤੀਵਿਧੀਆਂ ‘ਚ ਖ਼ੁਫ਼ੀਆ ਜਾਣਕਾਰੀ ਦੇ ਅਦਾਨ ਪ੍ਰਦਾਨ ਅਤੇ ਸੈਨਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਕਦਮਾਂ ਦੇ ਬਾਰੇ ‘ਚ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।