ਅਮਰੀਕਾ ਦੇ ਕੁਝ ਪ੍ਰਭਾਵਸ਼ਾਲੀ ਕਾਂਗਰਸ ਮੈਂਬਰਾਂ ਨੇ ਸਟੇਟ ਸਕੱਤਰ ਮਾਈਕ ਪੋਂਪੀਓ ਨੂੰ ਚਿੱਠੀ ਲਿਖ ਕੇ ਭਾਰਤ ਅੰਦਰ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ‘ਤੇ ਡੂੰਘੀ ਚਿੰਤਾ ਦਾ ਕੀਤਾ ਇਜ਼ਹਾਰ

ਵਾਸ਼ਿੰਗਟਨ— ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਾ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮਰੀਕੀ ਸਿੱਖ ਕਾਕਸ ਕਮੇਟੀ ਆਦਿ ਜਥੇਬੰਦੀਆਂ ਨੇ ਭਾਰਤ ਸਰਕਾਰ ਦੁਆਰਾ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ‘ਤੇ ਢਾਹੇ ਗਏ ਤਸ਼ੱਦਦ ਦੀ ਦਾਸਤਾਨ ਨੂੰ ਇੰਟਰਨੈਸ਼ਨਲ ਮੀਡੀਆ ਦੁਆਰਾ ਜਾਣੂੰ ਕਰਵਾਏ ਜਾਣ ਤੋਂ ਬਾਅਦ ਇਹਨਾਂ ਡੋਨਾਲਡ ਨੌਰਕਰੋਸ ਦੀ ਅਗਵਾਈ ਵਾਲੇ ਅਮਰੀਕੀ ਕਾਂਗਰਸ ਮੈਂਬਰਾਂ ਨੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ । ਇਹਨਾਂ ਅਮਰੀਕੀ ਕਾਂਗਰਸੀ ਮੈਂਬਰਾਂ ਨੇ ਭਾਰਤ ਅਤੇ ਬਾਹਰਲੇ ਮੁਲਕਾਂ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ ।ਇਥੇ ਇਹ ਵਰਨਣਯੋਗ ਹੈ ਕਿ ਭਾਰਤੀ ਕਿਸਾਨ, ਜੋ ਕਿ ਭਾਰਤ ਸਰਕਾਰ ਦੁਆਰਾ ਲਿਆਂਦੇ ਨਵੇਂ ਕਾਨੂੰਨਾਂ ਨੂੰ ਆਪਣੀ ਆਰਥਿਕ ਸੁਰੱਖਿਆ ‘ਤੇ ਹਮਲੇ ਵਜੋਂ ਦੇਖਦੇ ਹਨ, ਅਤੇ  ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ । ਪਿਛਲੇ ਮਹੀਨੇ ਜਦੋਂ ਕਿਸਾਨਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕੀਤਾ ਤਾਂ ਭਾਰਤੀ ਸੁਰੱਖਿਆ ਦਸਤਿਆਂ ਦੁਆਰਾ ਉਹਨਾਂ ਨੂੰ ਰੋਕਣ ਲਈ ਪਾਣੀ ਦੀਆਂ ਤਿੱਖੀਆਂ ਬੁਛਾੜਾਂ, ਕੰਡਿਆਲੇ ਬੈਰੀਕੇਡ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ । ਸਿੱਖਾਂ ਨੇ ਅਮਰੀਕੀ ਕਾਂਗਰਸ ਮੈਂਬਰਾਂ ਮਾਈਕ ਪੋਂਪੀਓ ਨੂੰ ਬੇਨਤੀ ਕੀਤੀ ਹੈ ਕਿ ਉਹ ਅਮਰੀਕਾ ਦੀ ਹੋਰ ਦੇਸ਼ਾਂ ਅੰਦਰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਪ੍ਰਤੀ ਪ੍ਰਤੀਬੰਧਤਾ ਦੁਹਰਾਉਂਦੇ ਹੋਏ ਆਪਣੇ ਭਾਰਤੀ ਹਮ-ਰੁਤਬਾ ਨਾਲ ਸੰਪਰਕ ਕਰਨ । ਸਿੱਖਾਂ ਵੱਲੋ ਲਿਖੀ ਇਸ ਚਿੱਠੀ ‘ਚ ਪੰਜਾਬ ਨਾਲ ਸੰਬੰਧਤ ਅਮਰੀਕੀ ਸਿੱਖਾਂ ਪ੍ਰਤੀ ਖ਼ਾਸ ਚਿੰਤਾ ਪ੍ਰਗਟ ਕੀਤੀ ਗਈ ਕਿਉਕਿ ਇਹ ਕਾਨੂੰਨ ਉਹਨਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਤ ਕਰਦੇ ਹਨ । ਬਹੁਤਾਤ ਚ’ ਅਮਰੀਕੀ ਸਿੱਖ ਇਸ ਵੇਲੇ ਬਹੁਤ  ਚਿੰਤਤ ਹਨ ।ਕਿਉਕਿ  ਉਹਨਾਂ ਦੇ ਪਰਿਵਾਰਿਕ ਮੈਂਬਰ ਅੱਜ ਵੀ ਆਪਣੀ ਪੁਸ਼ਤੈਨੀ ਜ਼ਮੀਨ ‘ਤੇ ਵਾਹੀ ਕਰਕੇ ਜੀਵਨ ਦਾ ਪ੍ਰਵਾਹ ਚਲਾ ਰਹੇ ਹਨ।

Install Punjabi Akhbar App

Install
×