ਅਮਰੀਕੀ ਬਾਡੀਬਿਲਡਰ ਸਟਾਰ ਮਿਸਟਰ ਓਲੰਪੀਆ ਰੋਨੀ ਕੌਲਮ ਪੰਜਾਬੀਆਂ ਦੇ ਸਟੋਰ ਉਤੇ ਪਹੁੰਚਿਆ

ਨਿਊਜ਼ੀਲੈਂਡ ਵਸਦੇ ਪੰਜਾਬੀਆਂ ਅਤੇ ਸਮੁੱਚੇ ਭਾਰਤੀਆਂ ਨੂੰ ਇਸ ਗੱਲ ਦਾ ਵੱਡਾ ਮਾਣ ਹੋਏਗਾ ਕਿ ਪ੍ਰਸਿਧ ਅਮਰੀਕਨ ਫੁੱਟਬਾਲਰ ਅਤੇ 8 ਵਾਰ ਬਾਡੀਬਿਲਡਿੰਗ ਦੇ ਵਿਚ ਮਿਸਟਰ ਓਲੰਪੀਆ ਰਿਹਾ ਸਟਾਰ ਖਿਡਾਰੀ ਰੋਨੀ ਕੋਲਮ ਕਿੱਕੀ ਕਾਹਲੋਂ ਦੇ ‘ਪੇਅਲੈਸ ਸਪਲੀਮੈਂਟ’ ਰੋਟੋਰੂਆ ਸ਼ਹਿਰ ਵਿਖੇ ਪਹੁੰਚਿਆ। ਉਹ ਉਥੇ 6 ਘੰਟੇ ਦੇ ਕਰੀਬ ਉਥੇ ਰਿਹਾ। ਉਸਨੂੰ ਵੇਖਣ, ਮਿਲਣ ਅਤੇ ਫੋਟੋਆਂ ਖਿਚਵਾਉਣ ਵਾਲਿਆਂ ਦੀ ਸਵੇਰ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਟੌਰੰਗਾ ਸ਼ਹਿਰ ਵਿਖੇ ਜੋ ਕਿ ਮੁੱਤੂ ਕਾਹਲੋਂ ਦਾ ਸਟੋਰ ਹੈ, ਉਥੇ ਦਾ ਦ੍ਰਿਸ਼ ਵੀ ਅਗਲੇ ਦਿਨ ਬਾਕਮਾਲ ਰਿਹਾ। ਦੋਵਾਂ ਥਾਵਾਂ ਉਤੇ ਲੋਕਾਂ ਦੀ ਐਨੀ ਜਿਆਦਾ ਗਿਣਤੀ ਵੇਖ ਕੇ ਰੋਨੀ ਕੋਲਮਨ ਨੇ ਸਾਰਿਆਂ ਨੂੰ ਹੱਥ ਹਿਲਾ ਕੇ ਹੈਲੋ ਕਿਹਾ ਤੇ ਧੰਨਵਾਦ ਕੀਤਾ। ਦੋਵਾਂ ਸਟੋਰਾਂ ਉਤੇ ਉਸਦੇ ਦੁਆਰਾ ਪ੍ਰੋਮੋਟ ਕੀਤੇ ਜਾਂਦੇ ਸਾਰੇ ਸਪਲੀਮੈਂਟਾਂ ਦੀ ਵਿਸ਼ੇਸ਼ ਸੇਲ ਲਗਾਈ ਗਈ ਸੀ। ਕਾਹਲੋਂ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਦਾ ਸੁਪਨਾ ਸੀ ਕਿ ਇਸ ਸਟਾਰ ਨੂੰ ਉਹ ਕਿਸੇ ਤਰ੍ਹਾਂ ਮਿਲ ਸਕਣ, ਪਰ ਉਹ ਮਿਲ ਤਾਂ ਨਹੀਂ ਸਕੇ ਪਰ ਉਨ੍ਹਾਂ ਦਾ ਸੁਪਨਾ ਅਸੀਂ ਜਰੂਰ ਪੂਰਾ ਕਰਨ ਦੀ ਕੋਸ਼ਿਸ ਕੀਤੀ ਹੈ।

Install Punjabi Akhbar App

Install
×