ਭਾਰਤ ਦਾ ਸਭ ਤੋਂ ਬਿਹਤਰੀਨ ਦੋਸਤ ਅਮਰੀਕਾ- ਬਰਾਕ ਓਬਾਮਾ

obamaਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਦਾ ਅੱਜ ਅੰਤਿਮ ਦਿਨ ਹੈ। ਅੱਜ ਸਵੇਰੇ 10.30 ਵਜੇ ਉਹ ਦਿੱਲੀ ਦੇ ਸੀਰੀ ਫੋਰਟ ਆਡੀਟੋਰੀਅਮ ‘ਚ ਆਯੋਜਿਤ ਪ੍ਰੋੋਗਰਾਮ ‘ਚ ਭਾਸ਼ਣ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਬੁਲਾਉਣ ਲਈ ਸ਼ੁਕਰੀਆ। ਓਬਾਮਾ ਨੇ ਮੰਚ ‘ਤੇ ਆਉਂਦੇ ਹੀ ਕਿਹਾ-ਨਮਸਤੇ। ਓਬਾਮਾ ਨੇ ਕਿਹਾ ਕਿ ਏਸ਼ੀਆ ਪ੍ਰਸ਼ਾਂਤ ‘ਚ ਭਾਰਤ ਦੀ ਭੂਮਿਕਾ ਸਭ ਤੋਂ ਅਹਿਮ ਹੈ। ਉਨ੍ਹਾਂ ਦਾ ਟੀਚਾ ਹੈ ਕਿ ਪ੍ਰਮਾਣੂ ਖਤਰੇ ਤੋਂ ਦੁਨੀਆ ਮੁਕਤ ਹੋਵੇ ਤੇ ਦੋਵਾਂ ਦੇਸ਼ਾਂ ਦੀ ਦੋਸਤੀ ਪ੍ਰਮਾਣੂ ਸਹਿਯੋਗ ‘ਤੇ ਅੱਗੇ ਵੱਧ ਰਹੀ ਹੈ। ਯੂ.ਐਨ. ‘ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ। ਅੱਤਵਾਦ ਖਿਲਾਫ ਦੋਵਾਂ ਦੇਸ਼ਾਂ ਨੂੰ ਮਿਲ ਕੇ ਲੜਨਾ ਹੋਵੇਗਾ। ਓਬਾਮਾ ਨੇ ਕਿਹਾ ਕਿ ਜਲਵਾਊ ਪਰਿਵਰਤਨ ਦੁਨੀਆ ਲਈ ਵੱਡੀ ਚੁਣੌਤੀ ਹੈ। ਹਰ ਬੱਚੇ ਨੂੰ ਸਵੱਛ ਹਵਾ ਅਤੇ ਪਾਣੀ ਦਾ ਅਧਿਕਾਰ ਹੈ ਤੇ ਇਸ ਦਿਸ਼ਾ ‘ਚ ਕੰਮ ਕਰਨਾ ਹੋਵੇਗਾ। ਅਮਰੀਕਾ ਸਾਫ ਊਰਜਾ ਲਈ ਭਾਰਤ ਨੂੰ ਪੂਰੀ ਮਦਦ ਦੇਵੇਗਾ। ਹਿਮਾਲਿਆ ਦੇ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਮਾਨਸੂਨ ‘ਚ ਵਿਗਾੜ ਆ ਰਿਹਾ ਹੈ। ਗੌਰਤਲਬ ਹੈ ਉਨ੍ਹਾਂ ਨੇ ਮਹਾਤਮਾ ਗਾਂਧੀ ਤੇ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ।