ਅਮਰੀਕਾ ਰਾਜ ਵਿਭਾਗ ਨੇ ਅਮਰੀਕੀਆਂ ਨੂੰ ਕਰੋਨਾ ਦੇ ਨਵੇਂ ਸੰਸਕਰਣ ਤੋਂ ਬਚਾਉ ਵਾਸਤੇ ਜਾਰੀ ਕੀਤੀਆਂ ਚਿਤਾਵਨੀਆਂ

(ਦ ਏਜ ਮੁਤਾਬਿਕ) ਲੈਟਿਨ ਅਮੈਰਿਕਾ ਅਤੇ ਦ ਕੈਰੀਬੀਅਨ ਫਲਾਈਟਾਂ ਅੰਦਰੋਂ ਕੋਵਿਡ-19 ਦੇ ਨਵੇਂ ਸੰਸਕਰਣ ਵਾਲਾ ਵਾਇਰਸ ਮਿਲਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਅਮਰੀਕਾ ਦੇ ਰਾਜ ਸਰਕਾਰ ਵਿਭਾਗ ਨੇ ਅਮਰੀਕੀਆਂ ਨੂੰ ਨਵੀਆਂ ਚਿਤਾਵਨੀਆਂ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਹਵਾਈ ਯਾਤਰਾਵਾਂ ਤੋਂ ਪਹਿਲਾਂ ਸਾਰੇ ਹੀ ਯਾਤਰੀਆਂ ਨੂੰ ਕੋਵਿਡ-19 ਦੀ ਨਵੀਂ ਟੈਸਟ ਨੀਤੀ ਵਿੱਚੋਂ ਗੁਜ਼ਰਨਾ ਲਾਜ਼ਮੀ ਹੋਵੇਗਾ ਅਤੇ ਇਸ ਵਾਸਤੇ ਅਪਾਣੀਆਂ ਪਹਿਨਾਂ ਤੋਂ ਤੈਅਸ਼ੁਦਾ ਯਾਤਰਾਵਾਂ ਨੂੰ ਚੰਗੀ ਤਰ੍ਹਾਂ ਮੁੜ ਤੋਂ ਵਾਚ ਲੈਣ ਅਤੇ ਇਸ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀਆਂ ਯਾਤਰਾਵਾਂ ਤੈਅ ਕਰਨ। ਵਿਭਾਗ ਦੇ ਕਾਰਜਕਾਰੀ ਸਹਾਇਕ ਸੈਕਟਰੀ -ਇਆਨ ਬਰੋਨਲੀ, ਨੇ ਕਿਹਾ ਕਿ ਅਜਿਹੇ ਲੋਕ ਜੋ ਹਾਲੇ ਵੀ ਬਾਹਰਲੇ ਦੇਸ਼ਾਂ ਵਿੱਚ ਵਿਚਰ ਰਹੇ ਹਨ, ਹਾਲ ਦੀ ਘੜੀ ਇਹ ਸੋਚ ਕੇ ਰੱਖਣ ਕਿ ਉਨ੍ਹਾਂ ਦੀ ਘਰ ਵਾਪਸੀ ਵਿੱਚ ਦੇਰੀ ਹੋ ਸਕਦੀ ਹੈ ਅਤੇ ਇਸ ਬਾਰੇ ਵਿੱਚ ਉਹ ਅਜਿਹੀਆਂ ਚਿਤਾਵਨੀਆਂ ਨੂੰ ਅਣਗੌਲਿਆ ਨਾ ਕਰਨ ਅਤੇ ਨਾ ਹੀ ਇਨ੍ਹਾਂ ਨੂੰ ਅਨੁਮਾਨਿਤ ਤੌਰ ਤੇ ਘੱਟ ਆਂਕਣ ਕਿਉਂਕਿ ਮਾਮਲਾ ਦਿਨ ਪ੍ਰਤੀ ਦਿਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ -ਜੋ ਕੋਈ ਵੀ, ਕਿਸੇ ਵੀ ਏਅਰ-ਲਾਈਨ ਦੀ ਯਾਤਰਾ ਵਾਸਤੇ ਸਮਾਂ ਆਦਿ ਨਿਸਚਿਤ ਕਰਦਾ ਹੈ ਤਾਂ ਇਹ ਸਾਰਿਆਂ ਲਈ ਹੀ ਜ਼ਰੂਰੀ ਹੈ ਕਿ ਨਿਯਤ ਯਾਤਰਾ ਤੋਂ ਪਹਿਲਾਂ 72 ਘੰਟੇ ਦੇ ਅੰਦਰ ਅੰਦਰ ਆਪਣਾ ਕੋਵਿਡ-19 ਦੇ ਨੈਗੇਟਿਵ ਰਿਪੋਰਟ ਦਾ ਸਬੂਤ ਲੈ ਕੇ ਆਉਣ ਅਤੇ ਜਾਂ ਫੇਰ ਜੇਕਰ ਉਹ ਕੋਵਿਡ ਦੇ ਇਨਫੈਕਸ਼ਨ ਵਿੱਚੋਂ ਗੁਜ਼ਰ ਚੁਕੇ ਹਨ ਤਾਂ ਇਹ ਸਬੂਤ ਵੀ ਲੈ ਕੇ ਆਉਣ ਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਦਰੁਸਤ ਹਨ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਫਲਾਇਟ ਉਪਰ ਚੜ੍ਹਨ ਦੀ ਆਗਿਆ ਨਹੀਂ ਹੋਵੇਗੀ ਅਤੇ ਹੋਣ ਵਾਲੇ ਨੁਕਸਾਨ ਦਾ ਉਹ ਆਪ ਹੀ ਜ਼ਿੰਮੇਵਾਰ ਹੋਵੇਗਾ। ਇਸ ਵਾਸਤੇ ਸਲਾਹ ਇਹੀ ਦਿੱਤੀ ਜਾ ਰਹੀ ਹੈ ਕਿ ਜਦੋਂ ਤੱਕ ਸਥਿਤੀਆਂ ਕਾਬੂ ਹੇਠ ਨਹੀਂ ਆ ਜਾਂਦੀਆਂ ਉਦੋਂ ਤੱਕ ਆਪਣੀਆਂ ਹਵਾਈ ਯਾਤਰਾਵਾਂ ਨੂੰ ਟਾਲ਼ ਦੇਣ ਵਿੱਚ ਹੀ ਭਲਾਈ ਹੈ।

Install Punjabi Akhbar App

Install
×