ਅਮਰੀਕਾ ਦੇ ਧਾਰਮਿਕ ਅਜਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਦੋ ਪ੍ਰਭਾਵਸਾਲੀ ਕਮਿਸ਼ਨਾ ਨੇ ਸਿੱਖ ਨਸਲਕੁਸ਼ੀ ਦੀ ਰਿਪੋਰਟ ਨੂੰ ਹੇਰਿੰਗ ਰਾਹੀ ਮਨਜ਼ੂਰ ਕੀਤਾ

ਨਿਊਜਰਸੀ —ਅਮਰੀਕਾ ਦੇ ਧਾਰਮਿਕ ਅਜਾਦੀ ਦੇ ਕਮਿਸ਼ਨ ਯੂਨਾਈਟਡ ਸਟੇਟ ਕਮਿਸ਼ਨ ਐਂਡ ਇੰਟਰਨੈਸ਼ਨਲ ਰਿਲੀਜਸ ਫਰੀਡਮ ਅਤੇ ਮਨੁੱਖੀ ਅਧਿਕਾਰਾ ਦੇ ਟੋਮ ਲੈਨਟੋਜ ਕਮਿਸ਼ਨ  ਨੂੰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ ਇੰਕ: ਜਿਹੜੀ ਇਕ ਨਾਨ ਪਰਾਫਟ ਸੰਸਥਾ ਹੈ। ਇਸ ਦੇ ਨੁਮਾਇੰਦਿਆ ਵੱਲੋ ਜਿਹਨਾਂ ਵਿੱਚ ਭੁਪਿੰਦਰ ਸਿੰਘ, ਅਤੇ ਪਾਰਟੀ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ, ਵੱਲੋਂ ਇਕ ਸਿੱਖ ਨਸਲਕੁਸ਼ੀ ਬਾਰੇ ਇਹਨਾ ਕਮਿਸ਼ਨਾ ਨੂੰ ਰਿਪੋਰਟ ਸੋਪੀ ਗਈ ਹੈ। ਇਸ ਸ਼ਪੈਸ਼ਲ  ਹੇਰਿੰਗ ਦਾ ਮੁੱਦਾ ਸੀ ਕਿ ਨਸਲਕੁਸ਼ੀ ਖਤਮ ਕੀਤੀ ਜਾਵੇ ਅਤੇ ਅਪਰਾਧੀਆ ਦੀ ਤੁਰੰਤ ਜਵਾਬਦੇਹੀ ਕੀਤੀ ਜਾਵੇ ,ਇਸ ਰਿਪੋਰਟ ਵਿੱਚ ਸੰਨ 1984 ਤੋ ਲੈ ਕੇ ਵੱਖਰੇ-ਵੱਖਰੇ ਸਮੇ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਜੂਨ 1984  ਅਤੇ ਇਨਸਾਫ ਤੋ ਇੰਨਕਾਰ ਅਤੇ ਸੰਨ 1990 ਦੇ ਦਹਾਕੇ ਦੋਰਾਨ ਸਿੱਖ ਨੋਜਵਾਨੀ ਦਾ ਇੰਡੀਅਨ ਸਟੇਟ ਵਲੋ ਸ਼ਿਕਾਰ ਖੇਡਿਆ ਗਿਆ। ਸਨਥੈਟਿਕ ਨਸ਼ਿਆ ਰਾਹੀ ਸਿੱਖ ਨਸਲ ਦਾ ਉਜਾੜਾ ਕੀਤਾ ਗਿਆ ਅਤੇ ਹੁਣ ਭਾਰਤ ਦੇਸ਼ ਦੇ ਕਿਸਾਨੀ ਕਾਨੂੰਨਾ ਰਾਹੀ ਸਿੱਖਾ ਦੀਆ ਜੱਦੀ ਪੁਸਤੀ ਜਮੀਨਾ ਨੂੰ ਖੋਹਣ ਦੀ ਤਿਆਰੀ ਸਟੇਟ ਵਲੋ ਕੀਤੀ ਜਾ ਰਹੀ ਹੈ ਇਸ ਲਿਖਤ ਗਵਾਹੀ ਵਿੱਚ ਅਮਰੀਕਾ ਦੇ ਕਾਂਗਰਸਨਲ ਰਿਕਾਰਡ  ਦਾ ਹਵਾਲਾ ਦਿੰਦਿਆ ਦੱਸਿਆ ਗਿਆ ਕਿ ਭਾਰਤ ਸਟੇਟ ਦੇ ਬ੍ਰਾਹਮਣ ਲੋਕਤੰਤਰ ਨੇ 1947 ਤੋ ਲੈਕੇ 2007 ਤੱਕ 25  ਤੋ 32 ਲੱਖ ਸਿੱਖਾ ਦੀ ਨਸਲਕੁਸ਼ੀ ਕਰ ਚੁੱਕਾ ਹੈ ਪਾਰਟੀ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਅਤੇ ਭੁਪਿੰਦਰ ਸਿੰਘ ਨੇ ਇਸ ਗੱਲ ਉੱਪਰ ਜੋਰ ਦਿੰਦਿਆ ਦੱਸਿਆ ਕਿ ਸਿੱਖ ਕੋਮ ਦੀ ਇਕ ਨਸ਼ਲ ਸੰਨ 1990 ਦੇ ਦਹਾਕੇ ਦੋਰਾਨ ਅਤੇ ਦੁਸਰੀ ਨਸਲ ਸਨਥੈਟਿਕ ਨਸ਼ਿਆ ਵਿੱਚ ਗੁਆ ਚੁੱਕੇ ਹਨ। ਇਸ ਸਮੇਂ ਦੋਰਾਨ ਹੋਇਆ ਘਾਣ ਜੈਨੋਸਾਈਡ ਵਾਚ ਸੰਸਥਾ ਦੇ 10 ਪੜਾਵਾ ਦੀ ਯੋਗਤਾ ਉੱਪਰ ਸਹੀ ਬੈਠ ਰਹੀ ਹੈ ਇਸ ਲਿਖਤ ਗਵਾਹੀ ਰਾਹੀ  ਅਮਰੀਕਾ ਦੀ ਸਰਕਾਰ ਨੂੰ ਬੇਨਤੀ  ਕੀਤੀ ਗਈ ਹੈ  ਕਿ ਉਹ ਭਾਰਤ ਨੂੰ ਮੌਜੂਦਾ ਨਸਲਕੁਸ਼ੀ ਦੇ ਕਾਨੂੰਨਾ ਤਹਿਤ ਜਵਾਬਦੇਹ ਕਰੇ ਇਸ ਰਿਪੋਰਟ ਵਿੱਚ ਮੁਸਲਮਾਨਾ ਉੱਪਰ ਨਾਗਰਿਕਤਾ ਸੋਧ ਕਨੂੰਨ ਦੇ ਤਹਿਤ ਹੋ ਰਹੇ ਅੱਤਿਆਚਾਰ ਦਾ ਵੀ ਜ਼ਿਕਰ ਕੀਤਾ ਗਿਆ।

Install Punjabi Akhbar App

Install
×