ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ… ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ

ਵਾਸ਼ਿਗਟਨ —ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਗੁੰਝਲਦਾਰ ਪ੍ਰਕਿਰਿਆ ਹੈ , ਅਮਰੀਕਾ ਵਿਖੇ ਰਾਸ਼ਟਰਪਤੀ ਦੀਆਂ ਚੌਣਾਂ ਨਵੰਬਰ ਮਹੀਨੇ ਹੁੰਦੀਆਂ ਹਨ ਤੇ ਇਹ ਚੋਣ ਨਵੰਬਰ ਮਹੀਨੇ ਦੀ ਪਹਿਲੀ ਤਾਰੀਖ ਤੋਂ ਬਾਅਦ ਆਉਣ ਵਾਲੇ ਪਹਿਲੇ ਮੰਗਲਵਾਰ ਨੂੰ ਹੁੰਦੀ ਹੈ ਜੋਕਿ ਇਸ ਵਾਰ ਤਿੰਨ ਨਵੰਬਰ ਨੂੰ ਹੈ ਤੇ ਇਹ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ ਜੋ ਵੀ ਸ਼ਕਤੀਆਂ ਭਾਰਤ, ਕੈਨੇਡਾ ਜਾਂ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਕੋਲ ਹਨ, ਉਹ ਅਮਰੀਕਾ ਵਿਖੇ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਅਮਰੀਕਾ ਦੇ ਕੁੱਲ ਪੰਜਾਹ ਸੂਬੇ ਹਨ ।ਜੇਕਰ ਗੱਲ ਕੀਤੇ ਜਾਵੇ ਰਾਸ਼ਟਰਪਤੀ ਉਮੀਦਵਾਰ ਦੀ ਯੋਗਤਾ ਬਾਰੇ ਤਾਂ ਉਹ ਅਮਰੀਕਾ ‘ਚ ਪੈਦਾ ਹੋਇਆ ਨਾਗਰਿਕ ਹੋਵੋ,ਘੱਟੋ ਘੱਟ ਉਮਰ 35 ਸਾਲ ਹੋਵੋਤੇ 14 ਸਾਲਾਂ ਤੋਂ ਅਮਰੀਕਾ ਦਾ ਪੱਕਾ ਵਸਨੀਕ ਹੋਵੇ।ਆਮ ਚੋਣਾਂ ਤੋਂ ਪਹਿਲਾਂ, ਰਾਸ਼ਟਰਪਤੀ ਲਈ ਬਹੁਤੇ ਉਮੀਦਵਾਰ ਸੂਬੇ ਦੀਆਂ ਪ੍ਰਾਇਮਰੀ ਅਤੇ ਕਾਕਸ ਦੀ ਇਕ ਲੜੀ ਵਿੱਚੋਂ ਲੰਘਦੇ ਹਨ।  ਅਮਰੀਕਾ ਦੀਆਂ ਚੋਣਾਂ ਵਿਚ, ਉਮੀਦਵਾਰਾਂ ਦੀ ਚੋਣ ਸਿੱਧੀ ਆਮ ਵੋਟਰਾਂ ਦੁਆਰਾ (ਪਾਪੂਲਰ ਵੋਟਾਂ) ਕੀਤੀ ਜਾਂਦੀ ਹੈ ਪਰ ਰਾਸ਼ਟਰਪਤੀ ਅਤੇ ਉਪ-ਪ੍ਰਧਾਨ ਦੀ ਚੋਣ ਨਾਗਰਿਕਾਂ ਦੁਆਰਾ ਸਿੱਧੇ ਤੌਰ ‘ਤੇ ਨਹੀਂ ਕੀਤੀ ਜਾਂਦੀ। ਇਸ ਦੀ ਬਜਾਏ, ਉਨ੍ਹਾਂ ਨੂੰ “ਇਲੈਕਟੋਰਲ ਵੋਟਰ”  ਦੁਆਰਾ ਚੁਣਿਆ ਜਾਂਦਾ ਹੈ, ਜਿਸ ਨੂੰ ਇਲੈਕਟੋਰਲ ਕਾਲਜ ਕਹਿੰਦੇ ਹਨ।
ਇਲੈਕਟੋਰਲ ਕਾਲਜ ਕੀ ਹਨ ?? 
ਅਮਰੀਕਾਂ ਵਿਖੇ ਵਾਸ਼ਿੰਗਟਨ, ਡੀ.ਸੀ. ਦੇ ਤਿੰਨ ਵੋਟਰਾਂ ਸਮੇਤ, ਇਸ ਸਮੇਂ ਕੁੱਲ 538 (435 ਕਾਂਗਰਸਮੈਂਨ ਅਤੇ 100 ਸੈਨੇਟਰ) ਇਲੈਕਟੋਰਲ ਵੋਟਰ ਹਨ। ਇਹ ਇਲੈਕਟੋਰਲ ਵੋਟਰ ਹਰ ਸੂਬੇ ਦੀ ਜਨਸੰਖਿਆ ਅਨੁਸਾਰ ਹਨ , ਕੈਲੀਫੋਰਨੀਆ ਦੇ ਸਾਰਿਆਂ ਤੋਂ ਵੱਧ 55 ਇਲੈਕਟੋਰਲ ਵੋਟਰ ਹਨ , ਇੰਨਾ ਸਾਰੇ ਹੀ ਇਲੈਕਟੋਰਲ ਵੋਟਰਾਂ ਦੇ ਗਰੁੱਪ ਨੂੰ ਇਲੈਕਟੋਰਲ ਕਾਲਜ ਕਿਹਾ ਜਾਂਦਾ ਹੈ। ਰਾਸ਼ਟਰਪਤੀ ਬਣਨ ਲਈ 538 ਚੌਂ ਘੱਟੋ-ਘੱਟ 270 ਇਲੈਕਟੋਰਲ ਵੋਟਰਾਂ ਦੀ ਹਿਮਾਇਤ ਦੀ ਜ਼ਰੂਰਤ ਹੁੰਦੀ ਹੈ। ਹਰ ਸੂਬੇ ਚੋਂ ਸੈਨੇਟ ਲਈ ਦੋ ਮੈਂਬਰ ਚੁਣੇ ਜਾਂਦੇ ਹਨ।
ਆਖਿਰ ਕਿਵੇਂ ਚੁਣੇ ਜਾਂਦੇ ਹਨ ਇਹ ਇਲੈਕਟੋਰਲ ਵੋਟਰ??
ਅਮਰੀਕਾ ਵਿਖੇ ਰਾਸ਼ਟਰਪਤੀ ਚੋਣਾਂ ਲਈ ਭਾਰਤ , ਇੰਗਲੈਂਡ ਜਾਂ ਕੈਨੇਡਾ ਵਾਂਗ ਹਰ ਸੀਟ ਉੱਤੇ ਉਮੀਦਵਾਰਾਂ ਦਾ ਸਿੱਧਾ ਮੁਕਾਬਲਾ ਨਹੀਂ ਹੁੰਦਾ ਬਲਕਿ ਵੋਟਾਂ ਫੈਡਰਲ ਪੱਧਰ ਲਈ ਹੁੰਦੀਆਂ ਹਨ। 48 ਰਾਜਾਂ ਅਤੇ ਵਾਸ਼ਿੰਗਟਨ, ਡੀ.ਸੀ. ਵਿਚ, ਜੇਤੂ ਨੂੰ ਉਸ ਰਾਜ ਦੀਆਂ ਸਾਰੀਆਂ ਇਲੈਕਟੋਰਲ ਵੋਟਾਂ ਮਿਲਦੀਆਂ ਹਨ। ਮੇਨ ਅਤੇ ਨੇਬਰਾਸਕਾ (Maine and Nebraska) ਇਕ ਅਨੁਪਾਤੀ ਪ੍ਰਣਾਲੀ ਦੀ ਵਰਤੋਂ ਕਰਦਿਆਂ ਆਪਣੇ ਵੋਟਰਾਂ ਨੂੰ ਸਿੱਧੀ ਵੋਟ ਦਾ ਅਧਿਕਾਰ ਦਿੰਦੀਆਂ ਹਨ।ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਲਈ ਇਕ ਉਮੀਦਵਾਰ ਨੂੰ 538 ਇਲੈਕਟੋਰਲ ਵੋਟਰਾਂ ਚੌਂ ਘੱਟੋ ਘੱਟ 270 ਇਲੈਕਟੋਰਲ ਵੋਟਰਾਂ ਦੀ ਹਿਮਾਇਤ ਦੀ ਜ਼ਰੂਰਤ ਹੁੰਦੀ ਹੈ ।ਅਮਰੀਕਾ ਵਿਖੇ ਕਿਸੇ ਸੂਬੇ (ਮੇਨ ਅਤੇ ਨੇਬਰਾਸਕਾ ਨੂੰ ਛੱਡ) ਵਿੱਚ ਜਿੱਤ ਦਰਜ਼ ਕਰਨ ਵਾਲੇ ਨੂੰ ਰਾਜ ਦੇ ਸਾਰੇ ਇਲੈਕਟੋਰਲ ਵੋਟਰ ਮਿਲ ਜਾਂਦੇ ਹਨ ਮਤਲਬ ਜੇਕਰ ਰਿਪਬਲਿਕ ਪਾਰਟੀ ਨੂੰ ਮਿਸ਼ੀਗਨ ਦੀਆਂ 50.1 % ਵੋਟਾਂ ਮਿਲ ਜਾਣ ਤਾਂ ਮਿਸ਼ੀਗਨ ਦੀਆਂ ਕੁੱਲ 16 ਇਲੈਕਟੋਰਲ ਵੋਟਾਂ ਰਿਪਬਲਿਕ ਪਾਰਟੀ ਨੂੰ ਮਿਲ ਜਾਣਗੀਆਂ। ਦੂਜੇ ਪਾਸੇ ਭਾਰਤ, ਕੈਨੇਡਾ ਜਾਂ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੇ ਦੀਆਂ ਚੋਣਾਂ ਚ ਹਰ ਸੀਟ ਤੇ ਮੁਕਾਬਲਾ ਹੈ ਮੰਨ ਲੋ ਪੰਜਾਬ ਦੀਆਂ ਤਿੰਨ ਸੀਟਾਂ ਅਕਾਲੀ ਬਾਕੀ ਦਸ ਕਾਂਗਰਸ ਜਿੱਤ ਜਾਂਦੇ ਹਨ ਇੱਥੇ ਇੰਝ ਨਹੀਂ ਹੈ ਸਾਰੀਆਂ ਹੀ ਸੀਟਾਂ ਰਾਜ ਤੋਂ ਵੱਧ ਵੋਟਾਂ ਲੈਕੇ ਜਾਣ ਵਾਲੀ ਪਾਰਟੀ ਨੂੰ ਮਿਲ ਜਾਂਦੀਆਂ ਹਨ। ਕਈ ਵਾਰੀ ਉਮੀਦਵਾਰ ਆਮ ਵੋਟਾਂ (ਪਾਪੂਲਰ) ਵਿਚ ਜਿੱਤ ਜਾਂਦਾ ਪਰ ਚੋਣ ਫਿਰ ਵੀ ਹਾਰ ਜਾਂਦਾ ਹੈ ਕਿਉਂਕਿ ਹੋ ਸਕਦਾ ਉਸ ਦੇ ਵਿਰੋਧੀ ਨੂੰ ਇਲੈਕਟੋਰਲ ਕਾਲਜ ਵਾਲੇ ਪਾਸਿਓਂ ਵਧੇਰੇ ਸਟੇਟਾ ਵਿਚ ਜਿਤ ਪ੍ਰਾਪਤ ਹੋਈ ਹੋਵੇ। ਅਜਿਹਾ 2016 ਵਿਚ, 2000 ਵਿਚ, ਅਤੇ 1800 ਵਿਚ ਤਿੰਨ ਵਾਰ ਹੋਇਆ ਹੋ ਚੁੱਕਾ ਹੈ ਮਤਲਬ ਕੁੱਲ ਵੋਟਾਂ ਤਾਂ ਵੱਧ ਮਿਲ ਜਾਂਦੀਆਂ ਹਨ ਪਰ ਸੂਬਿਆਂ ਵਿੱਚੋਂ ਇਲੈਕਟੋਰਲ ਵੋਟਰ ਘੱਟ ਮਿਲਦੇ ਹਨ।

Install Punjabi Akhbar App

Install
×