ਰਾਸ਼ਟਰਪਤੀ ਵਜੋਂ ਪਹਿਲੇ ਦਿਨ ਹੀ ਜੋ ਬਾਈਡਨ ਨੇ ਦਿੱਤਾ ਕੈਨੇਡਾ ਨੂੰ ਝਟਕਾ, ਕੀਸਟੋਨ ਪਾਇਪ ਲਾਈਨ ਦੇ ਪਰਮਿਟ ਨੂੰ ਕੀਤਾ ਰੱਦ

ਨਿਊਯਾਰਕ/ ਅਲਬਰਟਾ — ਕੈਨੇਡਾ ਖਾਸਕਰ ਅਲਬਰਟਾ ਦੀ ਆਰਥਿਕਤਾ ਲਈ ਅਹਿਮ ਕੀਸਟੋਨ ਪਾਇਪ ਲਾਈਨ ਦਾ ਪਰਮਿਟ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਿਡੇਨ ਦੁਆਰਾ ਰੱਦ ਕਰ ਦਿੱਤਾ ਗਿਆ ਹੈ ‌ । ਨਵੇਂ ਰਾਸ਼ਟਰਪਤੀ ਨੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਲਈ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਪਾਈਪਲਾਈਨ ਪਰਮਿਟ ਰੱਦ ਕਰਨਾ ਵੀ ਸ਼ਾਮਲ ਹੈ। ਇਸ ਪਾਈਪ ਲਾਈਨ ਦੇ ਪਰਮਿਟ ਦੇ ਰੱਦ ਹੋਣ ਨਾਲ ਅਲਬਰਟਾ ਦੀ ਆਰਥਿਕਤਾ ਨੂੰ ਧੱਕਾ ਲੱਗੇਗਾ । ਇਸ ਬਾਰੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਇੱਕ ਗ਼ਲਤ ਕਦਮ ਸੀ ਜਿਸ ਨਾਲ ਆਰਥਿਕ ਵਿਕਾਸ ਨੂੰ ਧੱਕਾ ਲੱਗੇਗਾ। ਜੇਸਨ ਕੈਨੀ ਨੇ ਕਿਹਾ ਹੈ ਕਿ ਇਸ ਨਾਲ ਅਮਰੀਕਾ ਤੇ ਕੈਨੇਡਾ ਵਿੱਚ ਹਜ਼ਾਰਾਂ ਨੋਕਰੀਆਂ ਚਲੇ ਜਾਣਗੀਆਂ। ਇੱਥੇ ਯਾਦ ਰੱਖਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹੀ ਇਸ ਪਾਈਪ ਲਾਈਨ ਦੇ ਪਰਮਿਟ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ। ਇਸ ਪਾਈਪ ਲਾਈਨ ਨੂੰ ਵਾਤਾਵਰਨ ਲਈ ਖਤਰਾ ਮੰਨਦਿਆਂ ਬਹੁਤ ਸਾਰੀਆਂ ਜੱਥੇਬੰਦੀਆਂ ਵੱਲੋਂ ਵਿਰੋਧ ਦਰਜ਼ ਕਰਵਾਇਆ ਜਾ ਰਿਹਾ ਸੀ। ਯਾਦ ਰਹੇ ਤੇਲ ਉਤਪਾਦਨ ਅਲਬਰਟਾ ਦੀ ਆਰਥਿਕਤਾ ਦਾ ਇੱਕ ਅਹਿਮ ਸ੍ਰੋਤ ਵੀ ਹੈ।

Install Punjabi Akhbar App

Install
×