ਇਸਲਾਮਿਕ ਸਟੇਟ ਜੇਹਾਦੀਆਂ ਨੇ ਅਮਰੀਕੀ ਪੱਤਰਕਾਰ ਦਾ ਸਿਰ ਕਲਮ ਕਰਨ ਦਾ ਕੀਤਾ ਦਾਅਵਾ

us-journalist-beheaded

ਜੇਹਾਦੀਆਂ ਦੇ ਸਮੂਹ ਇਸਲਾਮਿਕ ਸਟੇਟ ਨੇ ਇਰਾਕ ‘ਚ ਅਮਰੀਕੀ ਹਵਾਈ ਹਮਲਿਆਂ ਦਾ ਬਦਲਾ ਲੈਂਦੇ ਹੋਏ ਅਮਰੀਕੀ ਪੱਤਰਕਾਰ ਜੇਮਸ ਫੋਲੋ ਦਾ ਸਿਰ ਕਲਮ ਕਰਨ ਦਾ ਦਾਅਵਾ ਕੀਤਾ ਹੈ। ਇਸਲਾਮਿਕ ਸਮੂਹ ਨੇ ਵੀਡੀਓ ਫੁਟੇਜ ਜਾਰੀ ਕੀਤਾ ਹੈ, ਜਿਸ ‘ਚ ਨਕਾਬਪੋਸ਼ ਜਿਹਾਦੀ ਕਥਿਤ ਤੌਰ ‘ਤੇ ਰਿਪੋਰਟਰ ਦਾ ਸਿਰ ਕਲਮ ਕਰਦੇ ਹੋਏ ਦਿੱਖ ਰਿਹਾ ਹੈ। ਸੀਰੀਆ ‘ਚ ਨਵੰਬਰ 2012 ‘ਚ ਹਥਿਆਰਬੰਦ ਲੋਕਾਂ ਨੇ ਪੱਤਰਕਾਰ ਨੂੰ ਬੰਧਕ ਬਣਾ ਲਿਆ ਸੀ, ਉਸ ਵਕਤ ਤੋਂ ਇਹ ਲਾਪਤਾ ਸੀ। 40 ਸਾਲਾਂ ਰਿਪੋਰਟਰ ਦੀ ਰਿਹਾਈ ਲਈ ਉਨ੍ਹਾਂ ਦੇ ਪਰਿਵਾਰ ਨੇ ” ਫਾਈਂਡ ਜੇਮਸ ਫੋਲੋ ” ਮੁਹਿੰਮ ਚਲਾਈ। ਫੋਲੋ ਇੱਕ ਤਜਰਬੇਕਾਰ ਪੱਤਰਕਾਰ ਸਨ। ਸੀਰੀਆ ਜਾਣ ਤੋਂ ਪਹਿਲਾ ਉਹ ਲੀਬੀਆ ‘ਚ ਯੁੱਧ ਸਬੰਧੀ ਪੱਤਰਕਾਰੀ ਕਰ ਚੁੱਕੇ ਸਨ। ਸੀਰੀਆ ‘ਚ ਉਹ ਗਲੋਬਲ ਪੋਸਟ, ਏ. ਐਫ. ਪੀ. ਅਤੇ ਹੋਰ ਸੰਗਠਨਾਂ ਲਈ ਬਸ਼ਰ ਅੱਲ ਅਸਦ ਦੇ ਸ਼ਾਸਨ ਖ਼ਿਲਾਫ਼ ਛਿੜੇ ਵਿਦਰੋਹ ਦੀਆਂ ਖ਼ਬਰਾਂ ਦੀ ਕਵਰੇਜ ਲਈ ਗਏ ਸਨ। ਇਸਲਾਮਿਕ ਸਟੇਟ ਦੇ ਸੂਤਰਾਂ ਦੁਆਰਾ ਆਨਲਾਈਨ ਜਾਰੀ ਕੀਤੀ ਗਈ ਪੰਜ ਮਿੰਟ ਦੀ ਇਸ ਵੀਡੀਓ ‘ਚ ਸਮੂਹ ਨੇ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਉੱਤਰੀ ਇਰਾਕ ‘ਚ ਆਈ.ਐਸ. ਦੇ ਖ਼ਿਲਾਫ਼ ਹਮਲਿਆਂ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਫੋਲੋ ਦੀ ਹੱਤਿਆ ਕਰ ਦਿੱਤੀ ਗਈ ਹੈ।

Welcome to Punjabi Akhbar

Install Punjabi Akhbar
×