ਅਮਰੀਕਨ ਹਾਊਸ ਅਤੇ ਸਦਨ ਨੇ ਬਾਈਡਨ ਦੇ ਕੋਵਿਡ ਪੈਕੇਜ ਲਈ ਕੀਤਾ ਰਸਤਾ ਸਾਫ

(ਦ ਏਜ ਮੁਤਾਬਿਕ) ਅਮਰੀਕਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੇ ਡੈਮੋਕਰੈਟਿਕ ਸਾਥੀਆਂ ਨੇ ਜਿਹੜਾ ਕੋਵਿਡ-19 ਰਿਲੀਫ ਪੈਕੇਜ (1.9 ਟ੍ਰਿਲਿਅਨ ਅਮਰੀਕਨ ਡਾਲਰ ਅਤੇ ਆਸਟ੍ਰੇਲੀਆਈ ਡਾਲਰਾਂ ਵਿੱਚ ਇਹ ਰਕਮ 2.4 ਟ੍ਰਿਲੀਅਨ ਦੀ ਬਣ ਜਾਂਦੀ ਹੈ) ਤਿਆਰ ਕਰਕੇ ਸਦਨ ਵਿੱਚ ਪੇਸ਼ ਕੀਤਾ ਸੀ, ਉਸਨੂੰ ਸਦਨ ਦੇ ਮੈਂਬਰਾਂ ਨੇ ਪਾਸ ਕਰ ਦਿੱਤਾ ਹੈ ਅਤੇ ਇਸ ਨਾਲ ਰਾਸ਼ਟਰਪਤੀ ਵੱਲੋਂ ਜਿਹੜਾ ਇਹ ਦਮਦਾਰ ਕਦਮ ਉਠਾਇਆ ਗਿਆ ਹੈ, ਉਹ ਆਉਣ ਵਾਲੇ ਅਗਲੇ ਹਫ਼ਤਿਆਂ ਅੰਦਰ ਲਾਗੂ ਵੀ ਕਰ ਦਿੱਤਾ ਜਾਵੇਗਾ ਅਤੇ ਉਹ ਵੀ ਰਿਪਲੀਕਨਾਂ ਦੀ ਮਦਦ ਤੋਂ ਬਿਨ੍ਹਾਂ…. ਅਤੇ ਇਸ ਨਾਲ ਰਾਸ਼ਟਰਪਤੀ ਦੀ ਕਥਨੀ ਅਤੇ ਕਰਨੀ ਦਾ ਕਦ ਹੁਣ ਤੋਂ ਹੀ ਹੋਰ ਵੀ ਉਚਾ ਹੋਣਾ ਸ਼ੁਰੂ ਹੋ ਗਿਆ ਹੈ। ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਵਿੱਚ ਇਸ ਬਜਟ ਨੂੰ 219-209 ਨਾਲ ਪਾਸ ਕੀਤਾ ਗਿਆ ਅਤੇ ਇਸ ਵਾਸਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਵੋਟ ਨੇ ‘ਟਾਈ-ਬ੍ਰੇਕਿੰਗ’ ਦਾ ਕੰਮ ਵੀ ਕੀਤਾ ਜਿਹੜੀ ਕਿ ਇਸ ਵਾਰੀ ਪਹਿਲੀ ਵਾਰੀ ਹੀ ਸ੍ਰੀਮਤੀ ਕਮਲਾ ਹੈਰਿਸ ਵੱਲੋਂ ਭੁਗਤਾਈ ਗਈ ਸੀ। ਸਪੀਕਰ -ਨੈਨਸੀ ਪੈਲੋਸੀ ਨੇ ਇਸ ਦੀ ਅਗਲੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਹੁਣ ਫਾਈਨਲ ਕੋਵਿਡ-19 ਦੇ ਰਿਲੀਫ ਪੈਕੇਜ ਵਾਲਾ ਕਾਨੂੰਨ ਆਉਣ ਵਾਲੀ ਮਾਰਚ ਦੀ 15 ਤਾਰੀਖ ਤੋਂ ਪਹਿਲਾਂ ਪਹਿਲਾਂ ਪਾਸ ਕਰ ਲਿਆ ਜਾਵੇਗਾ ਅਤੇ ਫੇਰ ਇਸਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ। ਵ੍ਹਾਈਟ ਹਾਊਸ ਦੇ ਸੰਬੋਧਨ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਸੀਂ ਸਾਰੇ ਹੀ ਇਹੋ ਚਾਹੁੰਦੇ ਹਾਂ ਕਿ ਇਸ ਪੈਕੇਜ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਤਾਂ ਜੋ ਜਿਹੜੇ ਲੋਕ ਕਰੋਨਾ ਕਾਰਨ ਪੀੜਿਤ ਹੋਏ ਹਨ ਉਨ੍ਹਾਂ ਨੂੰ ਫੋਰੀ ਤੌਰ ਤੇ ਰਾਹਤ ਦਿੱਤੀ ਜਾ ਸਕੇ। ਇਸ ਭਿਆਨਕ ਬਿਮਾਰੀ ਕਾਰਨ, ਜੋ 450,000 ਅਮਰੀਕਨ ਲੋਕ ਮਾਰੇ ਗਏ ਹਨ ਉਨ੍ਹਾਂ ਪ੍ਰਤੀ ਦੁੱਖ ਜਤਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਦੁੱਖ ਦੀ ਘੜੀ ਹੈ ਅਤੇ ਇਨ੍ਹਾਂ ਮੌਤਾਂ ਤੋਂ ਇਲਾਵਾ ਲੱਖਾਂ ਲੋਕ ਆਪਣੇ ਕੰਮ ਧੰਦਿਆਂ ਤੋਂ ਵੀ ਹੱਥ ਧੋ ਚੁਕੇ ਹਨ ਅਤੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੀ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਲੀਹਾਂ ਉਪਰ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕਰੀਏ।

Install Punjabi Akhbar App

Install
×