ਕੈਨੇਡੀਅਨ ਫੈਡਰਲ ਚੌਣਾ ਹੋਣਗੀਆਂ 20 ਸਤੰਬਰ ਨੂੰ

ਨਿਊਯਾਰਕ/ ਅੋਟਵਾ —ਕੈਨੇਡੀਅਨ ਫੈਡਰਲ ਚੌਣਾ 20 ਸਤੰਬਰ ਨੂੰ ਹੋਣਗੀਆ ਜਿਸ ਵਿੱਚ ਸਿਰਫ ਇੱਕ ਹਫਤੇ ਤੋ ਵੀ ਘੱਟ ਦਾ ਸਮਾਂ ਰਹਿ ਗਿਆ ਹੈ।ਐਡਵਾਂਸ ਵੋਟਿੰਗ ਖਤਮ ਹੋ ਚੁੱਕੀ ਹੈ ਅੰਕੜਿਆ ਮੁਤਾਬਕ ਐਡਵਾਂਸ ਵੋਟਿੰਗ ਦੇ ਪਹਿਲੇ ਦਿਨ 1.3 ਮਿਲੀਅਨ ਤੋ ਵੱਧ ਵੋਟਾ ਪੈ ਗਈਆ ਸਨ ਤੇ ਉਮੀਦ ਤੋ ਉਲਟ ਲੋਕਾਂ ਨੇ ਐਡਵਾਂਸ ਵੋਟਿੰਗ ਚ ਬਹੁਤ ਵੱਧ ਦਿਲਚਸਪੀ ਵਿਖਾਈ ਹੈ । ਮੇਨ ਸਟ੍ਰੀਟ  ਰਿਸਰਚ  ਦੇ ਪੋਲ ਦੇ ਮੁਤਾਬਕ ਤਾਂ ਲਿਬਰਲ ਨੂੰ 169 ਸੀਟਾਂ ਮਿਲ ਸਕਦੀਆ ਹਨ ਜੋ ਕਿ ਬਹੁਮਤ ਤੋ ਕੇਵਲ ਇੱਕ ਘੱਟ ਹੈ । ਇਸਤੋ ਇਲਾਵਾ ਹੋਰਨਾ ਪੋਲਾ ਵਿੱਚ ਲਿਬਰਲ ਦੀ ਦੌਬਾਰਾ ਘੱਟ-ਗਿਣਤੀ ਸਰਕਾਰ ਬਣਦੀ ਨਜਰ ਆ ਰਹੀ ਹੈ । ਲਿਬਰਲ ਦਾ ਪ੍ਰਦਰਸ਼ਨ ਐਨਡੀਪੀ ਤੇ ਵੀ ਨਿਰਭਰ ਰਹੇਗਾ।ਜਿੰਨੀ ਐਨਡੀਪੀ ਦੀ ਵੋਟ ਵਧੇਗੀ ਉਨਾ ਹੀ ਨੁਕਸਾਨ ਲਿਬਰਲ ਦਾ ਹੋਵੇਗਾ । ਕਿਉਬਕ ਦੇ ਪ੍ਰੀਮੀਅਰ ਵੱਲੋ ਲਿਬਰਲ ,ਐਨਡੀਪੀ ਤੇ ਗ੍ਰੀਨ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਦਾ ਫਾਇਦਾ ਬਲਾਕ ਕਿਉਬਕ ਨੂੰ ਹੋ ਸਕਦਾ ਹੈ , ਬਾਕੀ ੳਨਟਾਰੀਉ ਅਤੇ ਕਿਉਬਕ ਚ ਕੰਜਰਵੇਟਿਵ ਪਾਰਟੀ ਦਾ ਪ੍ਰਦਰਸ਼ਨ ਤੈਅ ਕਰੇਗਾ ਕੀ ਇਹ ਅੰਕੜੇ ਕਿੰਨੇ ਕੁ ਗਲਤ ਜਾ ਸਹੀ ਸਾਬਿਤ ਹੁੰਦੇ ਹਨ।

Install Punjabi Akhbar App

Install
×