
ਨਿਊਯਾਰਕ—ਅਮਰੀਕਾ ਅਤੇ ਕੈਨੇਡਾ ’ਚ ਸਾਲ ’ਚ ਦੋ ਵਾਰੀ, 6 ਮਹੀਨੇ ਬਾਅਦ ਸਮਾਂ ਬਦਲ ਜਾਂਦਾ ਹੈ।ਹੁਣ 1 ਨਵੰਬਰ ਦਿਨ ਐਤਵਾਰ ਨੂੰ ਅਮਰੀਕਾ ਅਤੇ ਕੈਨੇਡਾ ਦੀਆ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ।ਇਸ ਲਈ 31 ਅਕਤੂਬਰ ਤੋ ਇਕ ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸੌਣ ਸਮੇਂ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰ ਲਵੋ। ਐਤਵਾਰ ਨੂੰ ਬਦਲੇ ਸਮੇਂ ਮੁਤਾਬਿਕ ਆਪਣੇ ਕੰਮ-ਕਾਜ ਸ਼ੁਰੂ ਕੀਤੇ ਜਾਣ। ਜਿਕਰਯੋਗ ਹੈ ਕਿ ਘੜੀਆਂ ਬਦਲਣ ਦਾ ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਨੂੰ ਆਪਣੀਆ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਇਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ।