ਉੜੀਸ਼ਾ-ਮਾਉਵਾਦੀਆਂ ਦੇ ਹਮਲੇ ‘ਚ ਤਿੰਨ ਬੀ.ਐਸ.ਐਫ. ਜਵਾਨ ਸ਼ਹੀਦ

ਅੱਜ ਸਵੇਰੇ ਉੜੀਸ਼ਾ ‘ਚ ਸੁਕਮਾ-ਮਲਕਾਨਗਿਰੀ ਬਾਰਡਰ ਨਜਦੀਕ ਗਸ਼ਤ ਕਰ ਰਹੀ ਬੀ.ਐਸ.ਐਫ. ਜਵਾਨਾਂ ਦੀ ਟੁਕੜੀ ‘ਤੇ ਮਾਉਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ‘ਚ 6 ਜਵਾਨ ਜ਼ਖਮੀ ਵੀ ਹੋਏ ਹਨ। ਰਿਪੋਰਟਾਂ ਮੁਤਾਬਿਕ ਇਹ ਬੀ.ਐਸ.ਐਫ. ਟੁਕੜੀ ਇਲਾਕੇ ‘ਚ ਬਣਾਏ ਜਾ ਰਹੇ ਪੁੱਲ ਦੀ ਨਿਗਰਾਨੀ ਕਰ ਰਹੀ ਸੀ ਕਿ ਉਨ੍ਹਾਂ ‘ਤੇ ਮਾਉਵਾਦੀਆਂ ਨੇ ਹਮਲਾ ਕਰ ਦਿੱਤਾ ਹੈ।