(ਬ੍ਰਿਸਬੇਨ 1 ਅਗਸਤ) ਇੱਥੇ ਸਿੱਖੀ ਅਤੇ ਪੰਜਾਬੀ ਭਾਸ਼ਾ ਦੇ ਪਸਾਰੇ ਤਹਿਤ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮੁਖੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਮੀਟਿੰਗਹਰਜੋਤ ਸਿੰਘ ਲਸਾੜਾ ਦੀ ਸਰਪ੍ਰਸਤੀ ਹੇਠ ਹੋਈ। ਜਿਸ ਵਿੱਚ ‘ਊੜਾ ਅਤੇ ਜੂੜਾ‘ ਦੀ ਮਹਾਨਤਾ ਅਤੇ ਸੰਭਾਲ਼ ਪ੍ਰਤੀ ਵਿਸ਼ੇਸ਼ ਵਿਚਾਰਾਂ ਹੋਈਆਂ। ਬੈਠਕ ਵਿੱਚ ਵੱਖ–ਵੱਖ ਬੁਲਾਰਿਆਂ ਵੱਲੋਂ ਪੰਜਾਬੀ ਬੋਲੀ ਅਤੇ ਸਿੱਖੀ ਸਿੱਦਕ ‘ਤੇ ਤਕਰੀਰਾਂ ਕੀਤੀਆਂਗਈਆ।
ਸਥਾਨਕ ਮੀਡੀਆ ਨਾਲ ਪ੍ਰਬੰਧਕ ਹਰਜੋਤ ਸਿੰਘ, ਅਮਨਦੀਪ ਸਿੰਘ, ਹਰਗੀਤ ਕੌਰ, ਜਸਰੀਤ ਕੌਰ ਆਦਿ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰਮੁਖੀ ਸਕੂਲ ਵਿੱਚ ਤਕਰੀਬਨ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰਗੁਰਮੁਖੀ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਅਨੁਸਾਰ ਗੁਰਮੁਖੀ ਦੀ ਸਿੱਖਿਆ ਲੈ ਰਹੇ ਬੱਚਿਆਂ ਦਾ ਅੰਕੜਾ 200 ਨੂੰ ਪਾਰ ਕਰ ਗਿਆ ਹੈ। ਇਸ ਵਿਸ਼ੇਸ਼ ਬੈਠਕ ‘ਚ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੰਭਾਲ਼ ਬਾਰੇ ਵੀ ਗਹਿਰਾ ਚਿੰਤਨਕੀਤੀ ਗਇਆ।
ਗ੍ਰੀਨ ਪਾਰਟੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਵਦੀਪ ਸਿੰਘ ਸਿੱਧੂ ਨੇ ਆਪਣੀ ਤਕਰੀਰ ਰਾਹੀਂ ਮਾਪਿਆਂ ਨੂੰ ਘਰਾਂ ਵਿੱਚ ਪੰਜਾਬੀ ਬੋਲਣ ਦੀ ਤਾਕੀਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਆਪਣੇ ਹੱਥਾਂ ਵਿੱਚ ਹੈ। ਜੇਕਰ ਅਸੀਂਸੁਚੇਤ ਨਾ ਹੋਏ ਤਾਂ ਅਸੀਂ ਪੰਜਾਬੀ ਭਾਸ਼ਾ ਦੇ ਪੱਤਣ ਲਈ ਜ਼ੁੰਮੇਵਾਰ ਅਸੀਂ ਆਪ ਹੀ ਹੋਵਾਂਗੇ। ਅਖੀਰ ‘ਚ ਉਨ੍ਹਾਂ ਪੰਜਾਬੀ ਭਾਸ਼ਾ ਲਈ ਚਿੰਤਤ ਸ਼ਖ਼ੀਅਤਾਂ ਦਾ ਧੰਨਵਾਦ ਕੀਤਾ।