ਪੰਜਾਬੀ ਸਿਨਮੇ ‘ਚ ਰੁਮਾਂਟਿਕ ਬਦਲਾਓ ‘ਸੁਫ਼ਨਾ’

ਮੌਜੂਦਾ ਪੰਜਾਬੀ ਸਿਨੇਮੇ ਦੀ ਭੀੜ ਵਿੱਚ 14 ਫਰਵਰੀ ਨੂੰ ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਪੇਸ਼ ਕਰਦੀ ਇਕ ਬਹੁਤ ਹੀ ਖੂਬਸੁਰਤ ਪੰਜਾਬੀ ਫਿਲਮ ‘ਸੁਫ਼ਨਾ’ ਰਿਲੀਜ਼ ਹੋ ਰਹੀ ਹੈ ਜੋ ‘ਕਿਸਮਤ’ ਵਰਗੀ ਬਲਾਕਬਾਸਟਰ ਫ਼ਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਗਈ ਹੈ। ਇਸ ਫ਼ਿਲਮ ਵਿੱਚ ਉਸਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਪਰਦੇ ‘ਤੇ ਪੇਸ਼ ਕੀਤਾ ਹੈ।ਐਮੀ ਵਿਰਕ ਪੰਜਾਬੀ ਸਿਨੇਮੇ ਦਾ ਇਕ ਸਰਗਰਮ ਨਾਇਕ ਹੈ ਜਿਸਨੇ ਗਾਇਕੀ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਕਈ ਅਮਿੱਟ ਪੈੜ੍ਹਾਂ ਪਾਈਆਂ। ਐਮੀ ਵਿਰਕ ਉਨ੍ਹਾਂ ਸਫ਼ਲ ਗਾਇਕਾਂ ‘ਚੋਂ ਇਕ ਹੈ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫ਼ਿਲਮੀ ਪਰਦੇ ‘ਤੇ ਵੀ ਕਮਾਲ ਕੀਤਾ ਹੈ। ‘ਅੰਗਰੇਜ਼’ ਫ਼ਿਲਮ ਰਾਹੀਂ ਪਹਿਲੀ ਵਾਰ ਉਹ ‘ਹਾਕਮ’ ਦੇ ਕਿਰਦਾਰ ‘ਚ ਫਿਲਮੀ ਪਰਦੇ ‘ਤੇ ਨਜ਼ਰ ਆਇਆ ਜਿਸ ਵਿਚ ਉਸਨੇ ਨੈਗੇਟਿਵ ਪੱਖ ਵਾਲੇ ਕਿਰਦਾਰ ਨਾਲ ਨਾਇਕ ਦੇ ਬਰਾਬਰ ਦਾ ਕੱਦ ਕੱਢ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਸੀ। ਉਸ ਤੋਂ ਬਾਅਦ ਗਿੱਪੀ ਗਰੇਵਾਲ ਦੀ ‘ਅਰਦਾਸ’ ਨਾਲ ਉਹ ਅਦਾਕਾਰੀ ਦੇ ਪਿੜ ‘ਚ ਦੋ ਕਦਮ ਹੋਰ ਅੱਗੇ ਵਧਿਆ। ‘ਬੰਬੂਕਾਟ’ ਦੀ ਗੱਲ ਕਰੀਏ ਤਾ ਇਸ ਫਿਲਮ ‘ਚ ਨਾਇਕ ਬਣਦਿਆ ਉਸਨੇ ‘ਸਿੰਮੀ ਚਾਹਲ’ ਜੇਹੀ ਨਵੀਂ ਅਦਾਕਾਰਾ ਦੇ ਵੀ ਪੈਰ ਲਾਉਣ ‘ਚ ਕੋਈ ਕਸਰ ਬਾਕੀ ਨਾ ਛੱਡੀ। ਐਮੀ ਵਿਰਕ ਦੀ ਇਕ ਖ਼ਾਸੀਅਤ ਹੈ ਕਿ ਉਹ ਹਰੇਕ ਕਿਰਦਾਰ ‘ਚ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਸੇ ਲਈ ਉਸਦੀ ਹਰੇਕ ਫ਼ਿਲਮ ਦਰਸ਼ਕਾਂ ਦੀ ਪਸੰਦ ਹੋ ਨਿਬੜਦੀ ਹੈ,ਭਾਵੇਂ ਉਹ ਮੌਤਾਂ ਦੀ ਤਾਣੀ ઠਸੁਲਝਾਉਂਦੀ ਰਹੱਸਮਈ ਫ਼ਿਲਮ ‘ਸਾਹਬ ਬਹਾਦਰ’ ਹੋਵੇ ਜਾਂ ਫਿਰ ਪਿਆਰ ਮੁਹੱਬਤਾਂ ਦੀ ਕਹਾਣੀ ਦਰਸਾਉਂਦੀ ‘ਕਿਸਮਤ’ ਹੋਵੇ। ਬਿਨਾਂ ਸੱਕ ‘ਨਿੱਕਾ ਜ਼ੈਲਦਾਰ’ ਲੜੀ ਦੀਆਂ ਫਿਲਮਾਂ ਨੇ ਉਸਨੂੰ ਇੱਕ ਨਵੀਂ ਪਛਾਣ ਦਿੱਤੀ। ਜ਼ਿਆਦਾਤਰ ਫਿਲਮਾਂ ‘ਚ ਉਸਦੀ ਨਾਇਕਾ ਸੋਨਮ ਬਾਜਵਾ ਰਹੀ ਹੈ ਪੰਰਤੂ ਇੰਨ੍ਹੀਂ ਦਿਨੀਂ ਆ ਰਹੀ ਇਕ ਬਹੁਚਰਚਿਤ ਫ਼ਿਲਮ ‘ਸੁਫ਼ਨਾ’ ਵਿਚ ਉਸਦੀ ਜੋੜੀ ਤਾਨੀਆ ਨਾਲ ਬਣੀ ਹੈ। ਜ਼ਿਕਰਯੋਗ ਹੈ ਕਿ ‘ਸੁਫ਼ਨਾ’ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਸੁਪਰ ਹਿੱਟ ਰਹੀ ਲਵ ਸਟੋਰੀ ਫ਼ਿਲਮ ‘ਕਿਸਮਤ’ ਵਾਂਗ ਹੀ ਇੱਕ ਪ੍ਰੇਮ ਕਹਾਣੀ ਅਧਾਰਤ ਹੈ ਪਰ ਇਸਦਾ ਕਲਾਈਮੈਕਸ ਦਰਸ਼ਕਾਂ ਨੂੰ ਉਦਾਸ ਨਹੀਂ ਕਰੇਗਾ। ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੈ ਜਿਸਦੀ ਹਰੇਕ ਫ਼ਿਲਮ ਹਮੇਸ਼ਾ ਹੀ ਨਵੇਂ ਵਿਸ਼ੇ ਅਧਾਰਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਉਸਨੇ ਅਲੱੜ ઠਦਿਲਾਂ ‘ਚ ਉਪਜੇ ਪ੍ਰੇਮ ਸਬੰਧਾਂ ਦੀ ਸੱਚੀ ਦਾਸਤਾਨ ਨੂੰ ਬਿਆਨ ਕੀਤਾ ਹੈ। ਅਦਾਕਾਰਾ ਤਾਨੀਆ ਬਾਰੇ ਦੱਸ ਦੇਈਏ ਕਿ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁਜ ਕੇ ਅਮੀਰ ਹੈ ਉੱਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਇਹ ਉਹੀ ਤਾਨੀਆ ਹੈ ਜਿਸਨੇ ‘ਕਿਸਮਤ’ ਫ਼ਿਲਮ ਵਿੱਚ ਐਮੀ ਵਿਰਕ ਦੀ ਮੰਗੇਤਰ ਕੁੜੀ ‘ਅਮਨ’ ਦਾ ਕਿਰਦਾਰ ઠਨਿਭਾਇਆ ਸੀ ਤੇ ‘ਗੁੱਡੀਆ ਪਟੋਲੇ’ ਫ਼ਿਲਮ ਵਿੱਚ ਸੋਨਮ ਬਾਜਵਾ (ਕੈਸ਼) ਦੀ ਛੋਟੀ ਭੈਣ ‘ਨਿਕੋਲ’ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਤਾਨੀਆ ਨੇ ‘ਸੰਨ ਆਫ਼ ਮਨਜੀਤ ਸਿੰਘ’ ਅਤੇ ‘ਰੱਬ ਦਾ ਰੇਡੀਓ 2’ ਵਿੱਚ ਵੀ ਕਮਾਲ ਦੀ ਅਦਾਕਾਰੀ ਵਿਖਾਈ। ਅਦਾਕਾਰੀ ઠਖੇਤਰ ਵਿੱਚ ਕਦਮ ਕਦਮ ਅੱਗੇ ਵਧਣ ਵਾਲੀ ਇਸ ਅਦਾਕਾਰਾ ਦੀ ਮੇਹਨਤ ਅਤੇ ਲਗਨ ਹੀ ਹੈ ਕਿ ਉਸਦੇ ਮੁਖੜੇ ‘ਤੇ ਇਕ ਨਿਵੇਕਲਾ ਫ਼ਿਲਮੀ ਨਿਖਾਂਰ ਝਲਕਾਰੇ ਮਾਰ ਰਿਹਾ ਹੈ ਤੇ ਇਸ ਨਵੀਂ ਫ਼ਿਲਮ ਨਾਲ ਬਤੌਰ ਨਾਇਕਾ ਆਪਣਾ ‘ਸੁਫ਼ਨਾ’ ਸੱਚ ਕਰ ਰਹੀ ਹੈ। ઠ’ਸੁਫ਼ਨਾ’ ਫ਼ਿਲਮ ਬਾਰੇ ਉਸਦਾ ਕਹਿਣਾ ਹੈ ਕਿ ਇਸ ਫ਼ਿਲਮ ਰਾਹੀਂ ਦਰਸ਼ਕ ਉਸਨੂੰ ਨਵੇਂ ਰੂਪ-ਰੰਗ ਵਿਚ ਵੇਖਣਗੇ। ਉਸਦਾ ਕਿਰਦਾਰ ਇਕ ਪਿੰਡ ਦੀ ਦਲੇਰ ਕੁੜੀ ਦਾ ਹੈ ਜੋ ਆਪਣੇ ਪਿਆਰ ਨੂੰ ਪਾਉਣ ਲਈ ਸਮਾਜ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਹੈ। ਜਾਤ-ਪਾਤ, ਧਰਮਾਂ ਤੋਂ ਉੱਪਰ ਉੱਠ ਕੇ ਪਿਆਰ ਦੀ ਭਾਸ਼ਾ ਨੂੰ ਸਮਝਾਉਂਦੀ ਇਹ ਫ਼ਿਲਮ 14 ਫ਼ਰਵਰੀ (ਵੈਲਨਟਾਇਨ ਡੇ) ਨੂੰ ਰਿਲੀਜ਼ ਹੋਵੇਗੀ।ਪੰਜ ਪਾਣੀ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੈ ਜਿਸਨੇ ਪਿਛਲੇ ਸਾਲ ‘ਗੁੱਡੀਆਂ ਪਟੋਲੇ’,’ਸੁਰਖੀ ਬਿੰਦੀ’ ਅਤੇ ‘ਛੜਾ’ ਵਰਗੀਆ ਬਲਾਕਬਾਸਟਰ ਫ਼ਿਲਮਾਂ ਪੰਜਾਬੀ ਦਰਸ਼ਕਾਂ ਨੂੰ ਦਿੱਤੀਆ ਹਨ। ਇਸ ਫ਼ਿਲਮ ‘ਸੁਫ਼ਨਾ’ ਰਾਹੀਂ ਉਸਨੇ ਪਿਆਰ ਕਰਨ ਵਾਲੇ ਦਿਲਾ ਦੀ ઠਪਿਆਰ ਪ੍ਰਤੀ ਜਨੂੰਨ ਦੀ ਦਾਸਤਾਨ ਬਿਆਨ ਕੀਤੀ ਹੈ। ਜਿੱਥੇ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜੇਗੀ ਉੱਥੇ ਫ਼ਿਲਮ ਦਾ ਗੀਤ ਸੰਗੀਤ ਵੀ ਰੂਹਾਂ ਦੀ ਗੱਲ ਕਰਦਾ ਹੋਇਆ ਮਨਾਂ ਦੀ ਹੂਕ ਬਣੇਗਾ। ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਅਜੋਕੇ ਦੌਰ ਦੀ ਕਹਾਣੀ ਹੈ ਜੋ ਜਾਤਾਂ-ਪਾਤਾਂ ਤੋਂ ਉਪਰ ਉੱਠ ਕੇ ਸੱਚੀਆਂ-ਸੁੱਚੀਆਂ ਮੁਹੱਬਤਾਂ ਅਤੇ ਜ਼ਿੰਦਗੀ ਦੇ ਹੁਸੀਨ ਸੁਫ਼ਨਿਆਂ ਦੀ ਗੱਲ ਕਰਦੀ ਹੈ। ਇਸ ਫ਼ਿਲਮ ਦਾ ਨਾਇਕ ਜ਼ਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ ਤੇ ਨਾਇਕਾ ਮੇਹਨਤਕਸ ਪਰਿਵਾਰਾਂ ਦੀ ਉੱਚੇ ਸੁਫ਼ਨੇ ਵੇਖਣ ਵਾਲੀ ਖੂਬਸੁਰਤ ਮੁਟਿਆਰ ਹੈ। ઠਇਸ ਫ਼ਿਲਮ ਵਿੱਚ ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਜੈਸਮੀਨ ਬਾਜਵਾ, ਸੀਮਾ ਕੌਸ਼ਲ, ਕਾਕਾ ਕੌਤਕੀ, ਮੋਹਨੀ ਤੂਰ, ਰਬਾਬ ਕੌਰ, ਮਿੰਟੂ ਕਾਪਾ, ਬਲਵਿੰਦਰ ਬੁਲਟ, ਲੱਖਾ ਲਹਿਰੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਗੀਤ-ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ ਤੇ ਗੀਤ ਜਾਨੀ ਨੇ ਲਿਖੇ ਹਨ। 14 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

(ਹਰਜਿੰਦਰ ਸਿੰਘ ਜਵੰਦਾ) jawanda82@gmail.com