ਆਫ਼-ਫ਼ਾਰਮ ਗੁਣਵੱਤਾ ਪ੍ਰਾਜੈਕਟਾਂ ਅਧੀਨ ਨਿਊ ਸਾਊਥ ਵੇਲਜ਼ ਸਰਕਾਰ ਨੇ ਐਲਾਨੇ 1.5 ਬਿਲੀਅਨ ਡਾਲਰ

ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇਅ ਨੇ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਮੁਰੇ ਡਾਰਲਿੰਗ ਬੇਸਿਨ ਵਿਚਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ 1.48 ਬਿਲੀਅਨ ਡਾਲਰਾਂ ਦੇ ਫੰਡ ਦਾ ਐਲਾਨ ਕੀਤਾ ਹੈ ਅਤੇ ਇਸ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਹੈ, ਜਿਸ ਤਹਿਤ ਅਜਿਹੇ ਰਾਜ ਜਿਹੜੇ ਕਿ ਬੇਸਿਨ ਦੇ ਅਧੀਨ ਆਉਂਦੇ ਹਨ, ਉਨ੍ਹਾਂ ਲਈ 1.33 ਬਿਲੀਅਨ ਡਾਲਰ ਅਤੇ ਇਸ ਦੇ ਨਾਲ ਹੀ 150 ਮਿਲੀਅਨ ਡਾਲਰਾਂ ਦੀਆਂ ਸਿੱਧੀਆਂ ਗ੍ਰਾਂਟਾਂ, ਕਾਮਯਾਬ ਅਰਜ਼ੀ ਧਾਰਕਾਂ ਨੂੰ ਦੇਣ ਦੇ ਐਲਾਨ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਤਹਿਤ ਇਸ ਬੇਸਿਨ ਤੋਂ ਸਿੰਚਾਈ ਆਦਿ ਲਈ ਪਾਣੀ ਲੈਣ ਵਾਲੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ ਜਿਸ ਨਾਲ ਕਿ ਰਾਜ ਦੀ ਅਰਥ ਵਿਵਸਥਾ ਅਤੇ ਰਾਜ ਦੀ ਜਨਤਾ ਨੂੰ ਵੀ ਫਾਇਦਾ ਹੀ ਹੋਵੇਗਾ।
ਜ਼ਿਆਦਾ ਜਾਣਕਾਰੀ ਆਦਿ ਲਈ ਅਤੇ ਜਾਂ ਫੇਰ ਅਰਜ਼ੀਆਂ ਦੇਣ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×