ਉੱਤਰ ਪ੍ਰਦੇਸ਼ ‘ਚ ਜਾਣਬੁੱਝ ਕੇ ਕਰਵਾਏ ਗਏ ਫਿਰਕੂ ਦੰਗੇ

rahula-gandhiਰਾਹੁਲ ਦੇ ਬਿਆਨ ਤੇ ਭੜਕੀ ਭਾਜਪਾ

ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ‘ਚ ਫਿਰਕੂ ਦੰਗੇ ਜਾਣਬੁੱਝ ਕੇ ਕਰਵਾਏ ਗਏ ਤਾਂ ਕਿ ਗਰੀਬਾਂ ਨੂੰ ਵੰਡਿਆ ਜਾ ਸਕੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਤੇ ਕਾਂਗਰਸ ‘ਚ ਸ਼ਬਦੀ ਜੰਗ ਛਿੜ ਗਈ ਹੈ ਤੇ ਦੋਵੇਂ ਪਾਰਟੀਆਂ ਇਕ-ਦੂਜੇ ‘ਤੇ ਫਿਰਕੂ ਪਾਰਟੀ ਹੋਣ ਦਾ ਦੋਸ਼ ਲਗਾ ਰਹੀਆਂ ਹਨ। ਕਾਂਗਰਸ ਨੇ ਰਾਹੁਲ ਗਾਂਧੀ ਦੀ ਹਿਮਾਇਤ ‘ਚ ਆਉਂਦੇ ਹੋਏ ਕਿਹਾ ਹੈ ਕਿ ਭਾਜਪਾ ਅਜਿਹੇ ਮੌਕਿਆਂ ‘ਤੇ ਆਪਣੇ ਰਾਜਨੀਤਕ ਉਦੇਸ਼ ਪੂਰੇ ਕਰਦੀ ਹੈ, ਜਦੋਂ ਕਿ ਭਾਜਪਾ ਨੇ ਰਾਹੁਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਉਨ੍ਹਾਂ ਦੀ ਫਿਰਕੂ ਸੋਚ ਝਲਕਦੀ ਹੈ। ਰਾਹੁਲ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਖਾਸਕਰ ਉੱਤਰ ਪ੍ਰਦੇਸ਼ ‘ਚ ਫਿਰਕੂ ਦੰਗੇ ਜਾਣਬੁੱਝ ਕੇ ਕਰਵਾਏ ਗਏ ਤਾਂ ਕਿ ਗਰੀਬਾਂ ਨੂੰ ਵੰਡਿਆ ਜਾ ਸਕੇ। ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਵੀ ਇਸ ਮਾਮਲੇ ‘ਚ ਰਾਹੁਲ ਦੀ ਹਿਮਾਇਤ ਕੀਤੀ। ਦੂਜੇ ਪਾਸੇ ਭਾਜਪਾ ਨੇ ਫਿਰਕੂ ਦੰਗਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ ਹੋਇਆ ਹੈ, ਜੋ ਸੂਬੇ ‘ਚ ਰਾਜ ਕਰ ਰਹੀ ਹੈ। ਇਸ ਮੌਕੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੇ ਕੋਈ ਪਾਰਟੀ ਫਿਰਕੂ ਰਾਜਨੀਤੀ ਕਰਦੀ ਹੈ ਤਾਂ ਉਹ ਕਾਂਗਰਸ ਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁਲਲਿਮ ਲੀਗ ਨਾਲ ਗਠਜੋੜ ਹੈ। ਹੈਦਰਾਬਾਦ ‘ਚ ਉਨ੍ਹਾਂ ਦਾ ਐਮ.ਆਈ.ਐਮ. ਨਾਲ ਗਠਜੋੜ ਹੈ। ਜਾਵਡੇਕਰ ਨੇ ਕਿਹਾ ਕਿ ਸੰਸਦ ‘ਚ ਫਿਰਕੂ ਹਿੰਸਾ ‘ਤੇ ਬਹਿਸ ਕਰਾਉਣ ਦਾ ਕਾਂਗਰਸ ਦਾ ਟੀਚਾ ਵੀ ਫਿਰਕੂ ਤਣਾਅ ਵਧਾਉਣਾ ਹੀ ਹੈ।

Install Punjabi Akhbar App

Install
×