ਬਰਾਜ਼ੀਲ ‘ਚ ਉਲੰਪਿਕ ਟਾਰਚ ਨੂੰ ਬੁਝਾਉਣ ਦੀ ਕੀਤੀ ਗਈ ਕੋਸ਼ਿਸ਼

brazil

ਬਰਾਜ਼ੀਲ ਦੇ ਰੀਓ ‘ਚ ਉਲੰਪਿਕ ਟਾਰਚ ਰਿਲੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ ਹਨ। ਪੁਲਿਸ ਨੇ ਸੈਂਕੜੇ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਛੱਡੀ। ਇਹ ਉਲੰਪਿਕ ਟਾਰਚ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਲੋਕ ਉਲੰਪਿਕ ਖੇਡਾਂ ‘ਚ ਕੀਤੇ ਭਾਰੀ ਖ਼ਰਚ ਦਾ ਵਿਰੋਧ ਪ੍ਰਗਟ ਕਰ ਰਹੇ ਸਨ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਬਰਾਜ਼ੀਲ ਦੇ ਰੀਓ ‘ਚ ਉਲੰਪਿਕ ਖੇਡਾਂ ਆਰੰਭ ਹੋ ਰਹੀਆਂ ਹਨ। ਆਯੋਜਕਾਂ ਦਾ ਕਹਿਣਾ ਹੈ ਕਿ ਬਰਾਜ਼ੀਲ ‘ਚ ਅਜੇ ਵੀ 10 ਲੱਖ ਟਿਕਟ ਨਹੀਂ ਵਿਕੇ ਹਨ ਤੇ ਬਰਾਜ਼ੀਲ ਰਾਜਨੀਤਕ ਸੰਕਟ ਸਮੇਤ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ।

Install Punjabi Akhbar App

Install
×