ਕੁਆਰਨਟੀਨ ਕਦੇ ਫੇਲ੍ਹ ਨਹੀਂ ਹੋ ਸਕਦਾ, ਇਹ ਸੋਚਣਾ ਸਹੀ ਨਹੀਂ ਹੋ ਸਕਦਾ -ਪ੍ਰਧਾਨ ਮੰਤਰੀ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੈਲਬੋਰਨ ਅਤੇ ਹੋਰ ਉਦਾਹਰਨਾਂ ਦਿੰਦਿਆਂ ਕਿਹਾ ਕਿ ਇਹ ਸੋਚਣਾ ਕਿ ਕੁਅਰਨਟੀਨ ਵਾਲਾ ਪ੍ਰੋਗਰਾਮ ਕਦੇ ਫੇਲ੍ਹ ਹੋ ਹੀ ਨਹੀਂ ਸਕਦਾ ਅਤੇ ਹਮੇਸ਼ਾ ਕਾਮਿਯਾਬ ਹੀ ਰਹਿੰਦਾ ਹੈ, ਇਹ ਸਹੀ ਨਹੀਂ ਹੈ ਕਿ ਇਹ ਕਰੋਨਾ ਦੀ ਬਿਮਾਰੀ ਹੀ ਅਜਿਹੀ ਹੈ ਕਿ ਕਿਤੇ ਵੀ, ਕਦੇ ਵੀ ਅਤੇ ਕਿਸੇ ਵੱਲੋਂ ਵੀ ਇਹ ਮੁੜ ਤੋਂ ਪੈਰ ਪਸਾਰ ਸਕਦੀ ਹੈ ਅਤੇ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਹੋਇਆਂ ਇਸ ਬਾਰੇ ਵਿੱਚ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਸਾਨੂੰ ਸਾਰਿਆਂ ਨੂੰ ਇਸ ਸੱਚਾਈ ਨੂੰ ਆਪਣੀ ਸੋਚ ਵਿੱਚ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਪਰੰਤੂ ਅਸੀਂ ਕਿਤੇ ਨਾ ਕਿਤੇ, ਕੋਈ ਨਾ ਕੋਈ ਅਜਿਹੀ ਅਣਗਹਿਲੀ ਕਰ ਹੀ ਜਾਂਦੇ ਹਾਂ ਅਤੇ ਮੁੜ ਤੋਂ ਵਿਕਟੋਰੀਆ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਮੈਲਬੋਰਨ ਅੰਦਰ ਬੀਤੀ ਰਾਤੋ-ਰਾਤ ਕਰੋਨਾ ਦੇ ਦੋ ਹੋਰ ਪਾਜ਼ਿਟਿਵ ਮਾਮਲੇ ਮਿਲ ਗਏ ਜਿਹੜੇ ਕਿ ਹੋਟਲ ਹੋਲੀਡੇਅ ਇਨ ਦੇ ਕੁਆਰਨਟੀਨ ਕਲਸਟਰ ਨਾਲ ਹੀ ਜੁੜੇ ਹਨ ਅਤੇ ਹੁਣ ਇਨ੍ਹਾਂ ਕੁੱਲ ਮਾਮਲਿਆਂ ਦੀ ਗਿਣਤੀ 13 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਹੁਣ ਤੱਕ 220,000 ਲੋਕਾਂ ਨੂੰ ਕੁਆਰਨਟੀਨ ਕੀਤਾ ਜਾ ਚੁਕਿਆ ਹੈ ਪਰੰਤੂ ਇਸ ਦੇ ਨਾਲ ਨਾਲ ਥੋੜ੍ਹੀਆਂ ਬਹੁਤ ਗਲਤੀਆਂ ਅਤੇ ਮੌਕਿਆਂ ਦੀ ਚੂਕ ਜਾਂ ਕਹਿ ਲਵੋ ਕਿ ਅਣਗਹਿਲੀਆਂ ਵੀ ਹੋਈਆਂ ਹਨ ਅਤੇ ਇਨ੍ਹਾਂ ਅਣਗਹਿਲੀਆਂ ਨੂੰ ਭਵਿੱਖ ਵਿੱਚ ਹੋਣ ਤੋਂ ਕਿਵੇਂ ਰੋਕਿਆ ਜਾਵੇ -ਅਸਲ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਸਾਡਾ ਸਾਰਿਆਂ ਦਾ ਇਹੋ ਸਭ ਤੋਂ ਅਹਿਮ ਅਤੇ ਵੱਡਾ ਇਮਤਿਹਾਨ ਵੀ ਹੈ ਅਤੇ ਜਨਤਕ ਤੌਰ ਤੇ ਸਿਹਤਯਾਬੀ ਲਈ ਸਹੀ ਕਦਮ ਵੀ।

Install Punjabi Akhbar App

Install
×