ਕੈਸੇ-ਕੈਸੇ ਕਿਰਾਏਦਾਰ?

  • ਕ੍ਰਾਈਸਟਚਰਚ ਵਿਖੇ ਇਕ ਮਕਾਨ ਮਾਲਕ ਦੇ ਘਰ ਪੁਰਾਣੀਆਂ ਵਸਤਾਂ ਦਾ ਜ਼ਖੀਰਾ ਛੱਡਿਆ

NZ PIC 11 Oct-1

ਔਕਲੈਂਡ 11 ਸਤੰਬਰ – ਕਈ ਵਾਰ ਮਕਾਨ ਮਾਲਕਾਂ ਨੂੰ ਐਸੇ-ਐਸੇ ਕਿਰਾਏਦਾਰ ਮਿਲ ਜਾਂਦੇ ਹਨ ਜਿਹੜੇ ਕਿ ਮੁਫਤ ਦੇ ਵਿਚ ਜਿੱਥੇ ਆਪ ਰਹਿ ਜਾਂਦੇ ਹਨ ਉਥੇ ਉਸੇ ਘਰ ਦੇ ਵਿਚ ਪੁਰਾਣੀਆਂ ਵਸਤਾਂ ਦਾ ਐਡਾ ਵੱਡਾ ਜ਼ਖੀਰਾ ਛੱਡ ਜਾਂ ਦੇ ਹਨ ਮਕਾਨ ਮਾਲਕ ਬੱਸ ਸਾਫ ਹੀ ਕਰਦਾ ਰਹਿ ਜਾਂਦਾ। ਕ੍ਰਾਈਸਟਚਰਚ ਦੇ ਵਿਚ ਇਕ ਮਕਾਲ ਮਾਲਕਣ ਕ੍ਰਿਸ਼ਨਾ ਸਾਹਾ ਨੂੰ ਅਜਿਹਾ ਹੀ ਤਜ਼ਰਬਾ ਹੋਇਆ ਜਿੱਥੇ ਉਸਦਾ ਕਿਰਾਏਦਾਰ ਜਿੱਥੇ 35,000 ਡਾਲਰ ਦਾ ਕਿਰਾਇਆ ਮਾਰ ਗਿਆ ਉਥੇ ਘਰ ਦੇ ਵਿਚ ਢੇਰਾਂ ਦੇ ਢੇਰ ਪੁਰਾਣੀਆਂ ਵਸਤਾਂ ਦਾ ਛੱਡ ਗਿਆ। ਇਸ ਸਮਾਨ ਦੇ ਵਿਚ 6 ਪੁਰਾਣੀਆਂ ਕਾਰਾਂ, ਇਕ ਪੁਲਿਸ ਦੀ ਮੋਟਰਸਾਈਕਲ, ਪੁਰਾਣੇ ਕੁੱਕਰ, ਬੈਡ, ਬਾਥਟੱਬ, 8 ਪੁਰਾਣੀਆਂ ਫਰਿਜਾਂ, 6 ਵਾਸ਼ਿੰਗ ਮਸ਼ੀਨਾ, ਖਾਲੀ ਸਲੰਡਰ, ਪਲਾਸਟਿਕ, ਗਰੋਸਰੀ ਟ੍ਰਾਲੀਆਂ ਅਤੇ ਹੋਰ ਬਹੁਤ ਕੁਝ। ਇਹ ਕਿਰਾਏਦਾਰ 70 ਸਾਲਾ ਵਿਅਕਤੀ ਸੀ ਅਤੇ ਪੁਰਾਣੀਆਂ ਦਾਨ ਕੀਤੀਆਂ ਵਸਤਾਂ ਠੀਕ ਕਰਕੇ ਦੁਬਾਰਾ ਕਿਸੀ ਨੂੰ ਸਪਲਾਈ ਕਰਦਾ ਸੀ। ਮਕਾਲ ਮਾਲਕਣ ਨੂੰ ਇਹ ਵੀ ਕਿਹਾ ਗਿਆ ਸੀ ਕਿ 200 ਡਾਲਰ ਤੋਂ ਉਪਰ ਚੀਜ ਨੂੰ ਨਾ ਛੇੜਿਆ ਜਾਵੇ। ਸੋ ਕੈਸੇ-ਕੈਸੇ ਕਿਰਾਏਦਾਰ ਕਿਸ ਨੂੰ ਕਦੋਂ ਮਿਲ ਜਾਣ ਕੋਈ ਪਤਾ ਨਹੀਂ।?

Install Punjabi Akhbar App

Install
×