ਪੰਜਾਬੀ ਕਮਿਊਨਿਟੀ ਨਿਊਜ਼ੀਲੈਂਡ ਵੱਲੋਂ ਇਕੱਤਰ 50,200 ਰੁਪਏ ਰੇਡੀਓ ਸਪਾਈਸ ਵੱਲੋਂ ‘ਯੂਨੀਕ ਹੋਮ’ ਜਲੰਧਰ ਨੂੰ ਭੇਟ

ਨਿਊਜ਼ੀਲੈਂਡ ਵਸਦੀ ਪੰਜਾਬੀ ਕਮਿਊਨਿਟੀ ਦਾ ਬਹੁਕੀਮਤੀ ਸਹਿਯੋਗ ਅਤੇ ਰੇਡੀਓ ਸਪਾਈਸ ਦੇ ਉਦਮ ਨਾਲ ਜਲੰਧਰ ਵਿਖੇ ਬੇਘਰ ਬੱਚੀਆਂ ਲਈ ਬਣੇ ਅਨੋਖੇ ਘਰ ‘ਯੂਨੀਕ ਹੋਮ’ ਲਈ 50,200 ਰੁਪਏ ਦੀ ਰਾਸ਼ੀ ਸ੍ਰੀ ਨਵਤੇਜ ਸਿੰਘ ਰੰਧਾਵਾ ਹੋਰਾਂ ਪਿਛਲੇ ਦਿਨੀਂ ਜਲੰਧਰ ਵਿਖੇ ਭੇਟ ਕੀਤੀ। ਭਾਈ ਘਨਈਆ ਦੀ ਚੈਰੀਟੇਬਲ ਟ੍ਰਸਟ ਮਾਡਲ ਹਾਊਸ ਜਲੰਧਰ ਵਿਖੇ ਇਸ ਵੇਲੇ 64 ਲੜਕੀਆਂ ਦਾ ਪਾਲਣ-ਪੋਸ਼ਣ ਅਤੇ ਪੜ੍ਹਾਈ ਇਸ ਯੂਨੀਕ ਹੋਮ ਵਿਚ ਹੋ ਰਹੀ ਹੈ। ਇਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਉਹ ਲੜਕੀਆਂ ਹਨ ਜਿਨ੍ਹਾਂ ਨੂੰ ਛੋਟੀ ਉਮਰੇ ਘਰ ਤੋਂ ਬਾਹਰ ਕੱਢ ਕੇ ਲਾਵਰਿਸ ਬਣਾ ਦਿੱਤਾ ਗਿਆ, ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦੇ ਮਾਪੇ ਪਾਲਣ-ਪੋਸ਼ਣ ਨਹੀਂ ਕਰ ਸਕੇ ਜਾਂ ਫਿਰ ਕਈ ਬੱਚੀਆਂ ਦੇ ਮਾਪੇ ਇਸ ਦੁਨੀਆ ਦੇ ਵਿਚ ਨਹੀਂ ਰਹੇ।  ਇਸ ਯੂਨੀਕ ਹੋਮ ਨੂੰ 60 ਸਾਲਾ ਬੀਬੀ ਪ੍ਰਕਾਸ਼ ਕੌਰ 1993 ਤੋਂ ਚਲਾ ਰਹੇ ਹਨ। ਇਸ ਯੂਨੀਕ ਹੋਮ ਵਿਖੇ ਸ੍ਰੀਮਤੀ ਨੀਟਾ ਅੰਬਾਨੀ ਆ ਚੁੱਕੇ ਹਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਕਾਫੀ ਪ੍ਰਭਾਵਿਤ ਹਨ। ਆਮਿਰ ਖਾਨ ਦੇ ਪ੍ਰੋਗਰਾਮ ਸਤਿਆਮੇਵ ਜਯਤੇ ਵਿਚ ਵੀ ਇਸ ਯੂਨੀਕ ਹੋਮ ਦੇ ਬੱਚੇ ਹਾਜ਼ਰੀ ਭਰ ਚੁੱਕੇ ਹਨ।

Install Punjabi Akhbar App

Install
×