ਆਸਟ੍ਰੇਲੀਆ ਵਿਚਲੀਆਂ ਘੱਟੋ ਘੱਟ ਮਜ਼ਦੂਰੀ ਦੀ ਰਕਮ ਨੂੰ 5% ਤੱਕ ਜਾਵੇ ਵਧਾਇਆ -ਲਾਵਾਂਗੇ ਪੂਰਾ ਜ਼ੋਰ: ਸੈਲੀ ਮੈਕਮੈਨਸ

ਆਸਟ੍ਰੇਲੀਆਈ ਕਾਂਸਲ ਆਫ ਟ੍ਰੇਡ ਯੂਨੀਅਨ ਦੀ ਸਕੱਤਰ ਸੈਲੀ ਮੈਕਮੈਨਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਸੰਸਥਾ -ਫੇਅਰ ਵਰਕ ਕਮਿਸ਼ਨ, ਦੇ ਸਾਲਾਨਾ ਮਜ਼ਦੂਰੀ ਦੀ ਰਕਮ ਵਾਲੇ ਸਰਵੇਖਣ ਆਦਿ ਦੌਰਾਨ ਮਜ਼ਦੂਰੀ ਦੀ ਰਕਮ ਨੂੰ 5% ਤੱਕ ਵਧਾਉਣ ਲਈ ਯੂਨੀਅਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾਵੇਗਾ ਅਤੇ ਉਮੀਦ ਹੈ ਕਿ ਕਮਿਸ਼ਨ ਇਸ ਜਾਇਜ਼ ਮੰਗ ਨੂੰ ਲੋਕਾਂ ਦੀ ਨਿਜੀ ਜ਼ਰੂਰਤ ਸਮਝਦਿਆਂ, ਮੰਨ ਹੀ ਲਵੇਗਾ। ਇਸ ਨਾਲ ਜਿੱਥੇ ਘੱਟ ਤੋਂ ਘੱਟ ਮਜ਼ਦੂਰੀ 21.35 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ ਉਥੇ ਹੀ ਸਾਲਾਨਾ ਆਮਦਨ 42,183.96 ਡਾਲਰ ਹੋ ਜਾਵੇਗੀ ਅਤੇ ਲੋਕਾਂ ਨੂੰ ਇਸ ਨਾਲ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਜ਼ਦੂਰਾਂ ਦੀ ਮਜ਼ਦੂਰੀ ਦੀ ਰਕਮ ਵਿੱਚ ਉਕਤ ਇਜ਼ਾਫ਼ੇ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਮਦਦ ਕਰਨ।
ਜ਼ਿਕਰਯੋਗ ਹੈ ਕਿ ਸਾਲ 2020-21 ਦੌਰਾਨ ਮਜ਼ਦੂਰਾਂ ਦੀ ਘੱਟ ਤੋਂ ਘੱਟ ਮਿਹਨਤਾਨੇ ਵਿੰਚ 2.5% ਦਾ ਇਜ਼ਾਫ਼ਾ ਕੀਤਾ ਗਿਆ ਸੀ ਜਿਸ ਨਾਲ ਕਿ 20.33 ਡਾਲਰ ਪ੍ਰਤੀ ਘੰਟਾ ਅਤੇ 772.60 ਡਾਲਰ ਪ੍ਰਤੀ ਹਫ਼ਤੇ ਦਾ ਵਾਧਾ ਹੋਇਆ ਸੀ। ਜ਼ਿਕਰਯੋਗ ਇਹ ਵੀ ਹੈ ਕਿ ਉਸ ਸਮੇਂ ਏ.ਸੀ.ਟੀ.ਯੂ. ਵੱਲੋਂ 3.5% ਵਾਧੇ ਦੀ ਮੰਗ ਕੀਤੀ ਗਈ ਸੀ ਅਤੇ ਉਦਯੋਗ ਸੰਗਠਨਾ ਵੱਲੋਂ ਇਸ ਬਾਬਤ 1.1% ਦੀ ਹੀ ਸਿਫ਼ਾਰਿਸ਼ ਕੀਤੀ ਗਈ ਸੀ।

Install Punjabi Akhbar App

Install
×