ਯੂਨੀਅਨ ਨੇ ਨਕਾਰਿਆ ਅਤੇ ਕਿਹਾ ਪੂਰਾ ‘ਸਟੰਟ’
ਕਾਂਟਾਜ਼ ਕੰਪਨੀ ਵਿੱਚ ਆਉਣ ਜਾਉਣ ਵਾਲੇ ਯਾਤਰੀਆਂ ਨੂੰ ਸਾਮਾਨ ਵਾਸਤੇ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਅਤੇ ਇਸ ਤੋਂ ਇਲਾਵਾ ਏਅਰਲਾਈਨਜ਼ ਵੱਲੋਂ ਮੌਕੇ ਤੇ ਸਮਾਂ ਸਾਰਣੀਆਂ ਬਦਲ ਦੇਣੀਆਂ ਜਾਂ ਜਹਾਜ਼ਾਂ ਦੇ ਆਵਾਗਮਨ ਨੂੰ ਰੱਕ ਕਰ ਦੇਣਾ ਵੀ ਆਮ ਹੀ ਬਣਿਆ ਹੋਇਆ ਹੈ ਜਿਸ ਨਾਲ ਕਿ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਮੁਆਵਜੇ ਵੱਜੋਂ ਕੰਪਨੀ ਨੇ ਯਾਤਰੀਆਂ ਨੂੰ 50 ਡਾਲਰਾਂ ਦੇ ਮੁਆਵਜ਼ੇ ਦੇ ਕੂਪਨ ਦਾ ਐਲਾਨ ਕੀਤਾ ਹੈ ਪਰੰਤੂ ਟਰਾਂਸਪੋਰਟ ਵਰਕਰਾਂ ਦੀ ਯੂਨੀਅਨ (ਟੀ.ਡਲਲਿਊ.ਯੂ.) ਦੇ ਕੌਮੀ ਸਕੱਤਰ -ਮਾਈਕਲ ਕੇਨ ਨੇ ਇਸਨੂੰ ਕੋਰਾ ਸਟੰਟ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਸਲ ਵਜਾਹ ਇਹ ਹੈ ਕਿ ਕਾਂਟਾਜ਼ ਕੰਪਨੀ ਨੇ ਕਰੋਨਾ ਕਾਲ ਦੀ ਆੜ ਵਿੰਚ ਆਪਣੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਇਸੇ ਕਾਰਨ ਸਭ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਅਤੇ ਕੰਪਨੀ ਹੁਣ ਯਾਤਰੀਆਂ ਨੂੰ ਮਹਿਜ਼ 50 ਡਾਲਰਾਂ ਦਾ ਲਾਲੀਪਾਪ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਫੈਡਰਲ ਕੋਰਟ ਨੇ ਵੀ ਕਾਂਟਾਜ਼ ਕੰਪਨੀ ਵੱਲੋਂ ਕਰੋਨਾ ਕਾਲ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਕੱਢਣ ਅਤੇ ਸਾਮਾਨ ਦੀ ਦੇਖਰੇਖ ਅਤੇ ਰੱਖ-ਰਖਾਉ ਦਾ ਕੰਮ ਠੇਕੇ ਤੇ ਦਿੱਤੇ ਜਾਣ ਨੂੰ ਗਲਤ ਠਹਿਰਾਇਆ ਹੈ। ਅਤੇ ਪਹਿਲਾਂ ਇਹ ਵੀ ਜਾਣਕਾਰੀ ਮਿਲੀ ਸੀ ਕਿ ਕਾਂਟਾਜ਼ ਇਸ ਫੈਸਲੇ ਵਾਸਤੇ ਅਪੀਲ ਕਰਨ ਦੀ ਤਿਆਰੀ ਵੀ ਕਰ ਰਹੀ ਹੈ।