ਸਿਡਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਹਿੰਦੂ ਭਾਈਚਾਰ ਦੇ ਇਤਰਾਜ਼ ਉਪਰ ਜਤਾਈ ਚਿੰਤਾ -ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਕਰਨਗੇ ਘੋਖ

ਡਾ. ਮਾਈਕਲ ਸਪੈਂਸ (ਵਾਈਸ ਚਾਂਸਲਰ ਸਿਡਨੀ ਯੂਨੀਵਰਸਿਟੀ) ਨੇ ਇੱਕ ਈ ਮੇਲ ਰਾਹੀਂ ਹਿੰਦੂ ਭਾਈਚਾਰੇ ਦੇ ਆਗੂ ਸ੍ਰੀ ਰਾਜਨ ਜੈਡ ਨੂੰ ਭਰੋਸ ਦਿਵਾਇਆ ਹੈ ਕਿ ਉਹ ਹਿੰਦੂ ਭਾਈਚਾਰੇ ਵੱਲੋਂ ਜਤਾਏ ਜਾ ਰਹੇ ਇਤਰਾਜ਼ ਉਪਰ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਜਲਦੀ ਹੀ ਇਸ ਲਈ ਫੈਸਲਾ ਵੀ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ ਹਿੰਦੂ ਭਾਈਚਾਰ ਵੱਲੋਂ ਯੂਨੀਵਰਸਿਟੀ ਵੱਲੋਂ ਛਾਪੇ ਗਏ ਇੱਕ ਆਰਟੀਕਲ (22 ਅਕਤੂਬਰ ਨੂੰ ਛਪੇ ਉਕਤ ਆਰਟੀਕਲ ਰਾਹੀਂ ਦਰਸਾਇਆ ਗਿਅ ਸੀ ਕਿ ਹਿੰਦੂ ਸੰਸਕ੍ਰਿਤੀ ਮਹਿਜ਼ 200 ਸਾਲ ਹੀ ਪੁਰਾਣੀ ਹੈ ਅਤੇ ਇਸ ਦਾ ਕੋਈ ਜ਼ਿਆਦਾ ਲੰਬਾ ਚੌੜਾ ਇਤਿਹਾਸ ਨਹੀਂ ਹੈ) ਉਪਰ ਇਤਰਾਜ਼ ਉਠਾਇਆ ਗਿਆ ਸੀ ਜਿਸ ਰਾਹੀਂ ਕਿ ਹਿੰਦੂ ਧਰਮ ਅਤੇ ਜਾਤੀ ਪ੍ਰਤੀ ਕੁੱਝ ਇਤਰਾਜ਼ ਕੀਤਾ ਗਿਆ ਸੀ ਅਤੇ ਫੌਰਨ ਇਸ ਆਰਟੀਕਲ ਨੂੰ ਹਟਾਉਣ ਅਤੇ ਮੁਆਫੀ ਮੰਗਣ ਦੀ ਮੰਗ ਵੀ ਕੀਤੀ ਗਈ ਸੀ। ਸ੍ਰੀ ਜੈਡ ਨੇ ਡਾ. ਮਾਈਕਲ ਦੇ ਇਸ ਬਿਆਨ ਉਪਰ ਸੰਤੁਸ਼ਟੀ ਜਤਾਈ ਹੈ ਅਤੇ ਉਨ੍ਹਾਂ ਦਾ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸਹੀ ਫੈਸਲਾ ਲੈਣ ਦੀ ਅਪੀਲ ਮੁੜ ਤੋਂ ਦੁਹਰਾਈ ਹੈ।

Install Punjabi Akhbar App

Install
×