ਯੂਨੈਸਕੋ ਨੇ ਕਿਹਾ ਕਿ ਗ੍ਰੇਟ ਬੈਰੀਅਰ ਰੀਫ ਹੈ ਖ਼ਤਰੇ ਵਿੱਚ -ਆਸਟ੍ਰੇਲੀਆ ਨੇ ਕੀਤਾ ਵਿਰੋਧ

ਯੂਨੈਸਕੋ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਿਕ, ਆਸਟ੍ਰੇਲੀਆ ਵਿਚਲੀ ਸੰਸਾਰ ਦੀ ਵਿਰਾਸਤੀ ਸੂਚੀ ਵਿੱਚ ਸ਼ਾਮਿਲ ਗ੍ਰੇਟ ਬੈਰੀਅਰ ਰੀਫ, ਦਾ ਵਜੂਦ ਖ਼ਤਰੇ ਵਿੱਚ ਹੈ ਜਦੋਂ ਕਿ ਆਸਟ੍ਰੇਲੀਆ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਰਿਪੋਰਟ ਨੂੰ ਚੁਣੌਤੀ ਦਿੰਦੇ ਹਨ ਅਤੇ ਇਸ ਬਾਬਤ ਕਿਸੇ ਕਿਸਮ ਦੀ ਵੀ ਜਿਰਹ ਕਰਨ ਨੂੰ ਤਿਆਰ ਹਨ।
ਫੈਡਰਲ ਸਰਕਾਰ ਦੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਸੁਸਾਨ ਲੇਅ ਨੇ ਕਿਹਾ ਕਿ ਯੂਨੈਸਕੋ ਨੇ ਆਪਣੀ ਰਿਪੋਰਟ ਵਿੱਚ ਆਸਟ੍ਰੇਲੀਆ ਦੇ ਪੱਖ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਅਤੇ ਇੱਕ ਤਰਫਾ ਰਿਪੋਰਟ ਦਾ ਖਾਕਾ ਤਿਆਰ ਕੀਤਾ ਹੈ ਕਿਉਂਕਿ ਉਕਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸਰਕਾਰ ਦੀਆਂ ਗਲਤੀ ਨੀਤੀਆਂ ਕਾਰਨ ਉਕਤ ਸੰਸਾਰ ਪ੍ਰਸਿੱਧ ਵਿਰਾਸਤੀ ਸੂਚੀ ਵਿੱਚ ਸ਼ਾਮਿਲ ਥਾਂ, ਪਹਿਲਾਂ ਵਾਲੀ ਖ਼ਰਾਬ ਸਥਿਤੀ ਤੋਂ ਹੋਰ ਜ਼ਿਆਦਾ ਖ਼ਰਾਬ ਸਥਿਤੀ ਵਿੱਚ ਪਹੁੰਚ ਗਈ ਹੈ ਅਤੇ ਇਸ ਇਕਤਰਫਾ ਬਿਆਨ ਕਾਰਨ ਦੇਸ਼ ਵਿਚਲੇ ਸੈਲਾਨੀਆਂ ਦੇ ਆਵਾਗਮਨ ਨੂੰ ਬੁਰੀ ਤਰ੍ਹਾਂ ਢਾਹ ਲੱਗਣ ਦੇ ਖ਼ਦਸ਼ੇ ਵੱਧ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਕਾਰਨਾਂ ਕਰਕੇ ਉਕਤ ਸਥਾਨ ਨੂੰ ਖਤਰਾ ਹੈ ਪਰੰਤੂ ਆਸਟ੍ਰੇਲੀਆ ਸਰਕਾਰ ਜੋ ਇਸ ਬਾਬਤ ਕਦਮ ਚੁੱਕ ਰਹੀ ਹੈ ਉਹ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਪੂਰੇ ਸੰਸਾਰ ਵਿੱਚ ਹੀ ਸਰਕਾਰ ਦੇ ਉਦਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks