ਦੇਸ਼ ਵਿੱਚ ਬੇਰੌਜ਼ਗਾਰੀ ਦੀ ਦਰ 3.4%, ਹੋਰ 7000 ਲੋਕਾਂ ਦੀ ਗਈ ਨੌਕਰੀ

ਆਂਕੜਾ ਵਿਭਾਗ ਦੇ ਆਂਕੜੇ ਦਰਸਾਉਂਦੇ ਹਨ ਕਿ ਬੀਤੇ ਨਵੰਬਰ ਦੇ ਮਹੀਨੇ ਵਿੱਚ ਦੇਸ਼ ਅੰਦਰ ਬੇਰੌਜ਼ਗਾਰੀ ਦੀ ਦਰ 3.4% ਤੇ ਹੀ ਰਹੀ ਜਦੋਂ ਕਿ ਹੋਰ 7000 ਦੇ ਕਰੀਬ ਲੋਕਾਂ ਨੂੰ ਆਪਣੀਆਂ ਮੌਜੂਦਾ ਨੌਕਰੀਆਂ ਤੋਂ ਹੱਥ ਧੌਣੇ ਪਏ ਹਨ।
ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਆਂਕੜੇ ਇਹ ਵੀ ਦਰਸਾਉਂਦੇ ਹਨ ਕਿ 64,000 ਤੋਂ ਵੀ ਜ਼ਿਆਦਾ ਲੋਕ ਇਸੇ ਮਹੀਨੇ ਵਿੱਚ ਰੌਜ਼ਗਾਰ ਦੀ ਭਾਲ਼ ਵਿੱਚ ਸਨ ਅਤੇ ਪਾਰਟੀਸਿਪੇਸ਼ਨ ਦੀ ਦਰ 66.8% ਰਹੀ ਜੋ ਕਿ ਇਸੇ ਸਾਲ ਦੇ ਮੱਧਕਾਲੀਨ ਆਂਕੜਿਆਂ ਦੇ ਬਰਾਬਰ ਹੀ ਸੀ। ਅਤੇ ਇਹ ਦਰ ਕਰੋਨਾ ਕਾਲ਼ ਤੋਂ ਪਹਿਲਾਂ ਵਾਲੀ ਦਰ ਤੋਂ 0.1% ਜ਼ਿਆਦਾ ਹੀ ਰਿਹਾ ਹੈ।
ਮਹਿਲਾਵਾਂ ਦੀ ਪਾਰਟੀਸਿਪੇਸ਼ਨ ਦੀ ਦਰ 62.4% ਰਹੀ ਜੋ ਕਿ ਇਸੇ ਸਾਲ ਜੂਨ ਦੇ ਮਹੀਨੇ ਦੇ ਆਂਕੜਿਆਂ ਨਾਲੋਂ 0.2% ਜ਼ਿਆਦਾ ਹੈ। ਇਸੇ ਤਰ੍ਹਾਂ ਪੁਰਸ਼ਾਂ ਦੀ ਪਾਰਟੀਸਿਪੇਸ਼ਨ ਦੀ ਦਰ ਵੀ 71.3% ਰਹੀ ਅਤੇ ਜੂਨ ਦੇ ਮਹੀਨੇ ਨਾਲੋਂ ਇਹ ਵੀ 0.2% ਜ਼ਿਆਦਾ ਹੀ ਆਂਕੀ ਗਈ ਹੈ।